ਧਰਮਸ਼ਾਲਾ ''ਚ ਨਸ਼ੇ ਦਾ ਵਪਾਰ ਕਰ ਰਹੇ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ
Wednesday, Jun 13, 2018 - 11:54 AM (IST)

ਨਵੀਂ ਦਿੱਲੀ— ਹਮੀਰਪੁਰ 'ਚ ਨਸ਼ੇ ਦਾ ਵਪਾਰ ਕਰ ਰਹੇ ਊਨਾ ਦੇ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਵਿਅਕਤੀ ਸ਼ਹਿਰ ਦੇ ਵਿਚੋ-ਵਿਚ ਇਕ ਧਰਮਸ਼ਾਲਾ ਦੇ ਕਮਰੇ 'ਚ ਨਸ਼ੇ ਦਾ ਵਪਾਰ ਚਲਾ ਰਿਹਾ ਸੀ। ਜਾਣਕਾਰੀ ਮੁਤਾਬਕ ਦਿਨੇਸ਼ ਕੁਮਾਰ ਉਰਫ ਲੱਕੀ ਨਿਵਾਸੀ ਪਿੰਡ ਪਰੋਲੀ ਦਾ ਹੈ, ਜਿਸ ਦੇ ਕੋਲੋ ਪੁਲਸ ਨੇ 2,95 ਗ੍ਰਾਮ ਚਰਸ ਅਤੇ 37 ਹਜਾਰ ਰੁਪਏ ਕੈਸ਼ ਵੀ ਬਰਾਮਦ ਕੀਤੇ ਹਨ। ਆਰੋਪੀ ਵਿਅਕਤੀ ਕਈ ਦਿਨਾਂ ਤੋਂ ਹਮੀਰਪੁਰ 'ਚ ਚਰਸ ਵੇਚਣ ਦਾ ਕੰਮ ਕਰ ਰਿਹਾ ਸੀ, ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
ਐਸ.ਪੀ. ਹਮੀਰਪੁਰ ਰਮਨ ਕੁਮਾਰ ਮੀਨਾ ਨੇ ਦੱਸਿਆ ਕਿ ਆਰੋਪੀ ਨੂੰ ਸ਼ਹਿਰ 'ਚ ਇਕ ਧਰਮਸ਼ਾਲਾ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਵਿਅਕਤੀ ਕੁਝ ਦਿਨਾਂ ਤੋਂ ਚਰਸ ਦਾ ਧੰਧਾ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇਹ ਵਿਅਕਤੀ 2 ਸਾਲ ਪਹਿਲਾਂ ਵੀ ਚਰਸ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।