ਜਲੰਧਰ ''ਚ ਚੱਲੀਆਂ ਗੋਲੀਆਂ, ਲੁਟੇਰਿਆਂ ਨੇ ਪੁਲਸ ''ਤੇ ਕਰ''ਤੀ ਫਾਇਰਿੰਗ
Friday, Aug 29, 2025 - 12:07 AM (IST)

ਜਲੰਧਰ - ਜਲੰਧਰ ਤੋਂ ਗੋਲੀਬਾਰੀ ਦੀ ਵੱਡੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਆਦਰਸ਼ ਨਗਰ ਵਿੱਚ ਚੋਰੀ ਹੋਈ ਕਾਰ ਬਰਾਮਦ ਕਰਨ ਗਈ ਪੁਲਸ 'ਤੇ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਸ ਨੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬਰਾਮਦ ਕੀਤੀ ਗਈ ਗੱਡੀ ਦੇ ਮਾਲਕ ਦਾ ਨਾਂ ਪਰਮਜੀਤ ਸਿੰਘ ਹੈ।
ਦੋਵੇਂ ਦੋਸ਼ੀ ਰਾਇਆ ਦੇ ਰਹਿਣ ਵਾਲੇ ਹਨ ਜੋ ਹਰਨਾਮਦਾਸਪੁਰਾ ਦੇ ਇੱਕ ਵਿਅਕਤੀ ਤੋਂ ਕਾਰ ਲੁੱਟ ਕੇ ਰਾਇਆ ਭੱਜ ਗਏ ਸਨ। ਸੀਆਈਏ ਸਟਾਫ ਤੁਰੰਤ ਹਰਕਤ ਵਿੱਚ ਆਇਆ ਅਤੇ ਦੋਸ਼ੀਆਂ ਦੀ ਭਾਲ ਕਰ ਉਨ੍ਹਾਂ ਦੇ ਟਿਕਾਣੇ 'ਤੇ ਪਹੁੰਚੀ। ਜਿਥੇ ਅਪਰਾਧੀਆਂ ਨੇ ਪੁਲਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਸ ਨੇ ਗੋਲੀਬਾਰੀ ਕੀਤੀ ਅਤੇ ਦੋਵਾਂ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਲਿਆ।