ਕਾਰ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਪੁਲਸ ਨੇ ਚੁੱਕਿਆ ਵੱਡਾ ਕਦਮ

08/10/2020 5:09:04 PM

ਗੈਜੇਟ ਡੈਸਕ– ਦੇਸ਼ ਭਰ ’ਚ ਕਾਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹਾਲ ਹੀ ’ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਤਾਲਾਬੰਦੀ ’ਚ ਸੁੰਨੀਆਂ ਸੜਕਾਂ ਵੇਖ ਕੇ ਕਾਰ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ, ਅਜਿਹੇ ’ਚ ਇਸ ਨੂੰ ਰੋਕਣ ਲਈ ਕਈ ਰਾਜਾਂ ਦੀ ਪੁਲਸ ਲਗਾਤਾਰ ਨਵੇਂ ਕਦਮ ਚੁੱਕ ਰਹੀ ਹੈ। ਹਾਲ ਹੀ ’ਚ ਤ੍ਰਿਚੀ ਪੁਲਸ ਨੇ ਸ਼ਹਿਰ ’ਚ ਕਾਰ ਚੋਰੀ ਰੋਕਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਸ਼ਹਿਰ ਦੀ ਪੁਲਸ ਨੇ ਕਾਰ ਡੀਲਰਾਂ ਨੂੰ ਕਿਹਾ ਹੈ ਕਿ ਉਹ ਗਾਹਕਾਂ ਨੂੰ ਕਾਰ ’ਚ ਜੀ.ਪੀ.ਐੱਸ. ਲਗਾਉਣ ਦੀ ਸਲਾਹ ਦੇਣ ਤਾਂ ਜੋ ਵਾਹਨ ਚੋਰੀ ਦੀ ਘਟਨਾ ਹੋਣ ’ਤੇ ਆਸਾਨੀ ਨਾਲ ਉਸ ਨੂੰ ਟ੍ਰੈਕ ਕੀਤਾ ਜਾ ਸਕੇ ਜਾਂ ਘਟਨਾ ਨੂੰ ਰੋਕਿਆ ਜਾ ਸਕੇ। 

ਬੀਤੇ ਸ਼ਨੀਵਾਰ ਨੂੰ ਸ਼ਹਿਰ ਦੀ ਪੁਲਸ ਨੇ ਕਰੀਬ 16 ਕਾਰ ਡੀਲਰਾਂ ਦੀ ਮੀਟਿੰਗ ਲੈ ਕੇ ਕਿਹਾ ਹੈ ਕਿ ਕਾਰ ਖਰੀਦਦੇ ਸਮੇਂ ਉਹ ਗਾਹਕਾਂ ਨੂੰ ਕਾਰ ’ਚ ਜੀ.ਪੀ.ਐੱਸ. ਲਗਾਉਣ ਦੀ ਸਲਾਹ ਦੇਣ ਕਿਉਂਕਿ ਉਹ ਗਾਹਕਾਂ ਨਾਲ ਸਿੱਧਾ ਸੰਪਰਕ ’ਚ ਰਹਿੰਦੇ ਹਨ, ਅਜਿਹੇ ’ਚ ਉਨ੍ਹਾਂ ਨੂੰ ਜਲਦੀ ਅਤੇ ਆਸਾਨੀ ਨਾਲ ਸਮਝਾ ਸਕਦੇ ਹਨ। ਪੁਲਸ ਨੇ ਉਨ੍ਹਾਂ ਨੂੰ ਗਾਹਕਾਂ ਨੂੰ ਜੀ.ਪੀ.ਐੱਸ. ਦਾ ਮਹੱਤਵ ਦੱਸਣ ਲਈ ਕਿਹਾ ਅਤੇ ਦੱਸਿਆ ਕਿ ਕਿਵੇਂ ਕਾਰ ਚੋਰੀ ਦੇ ਸਿਰਫ ਕੁਝ ਹੀ ਘੰਟਿਆਂ ’ਚ ਕਾਰ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕਈ ਮਾਮਲਿਆਂ ’ਚ ਘਟਨਾ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ ਕਾਰਨ ਇਹ ਕਾਰ ਲਈ ਬਹੁਤ ਹੀ ਮਹੱਤਵਪੂਰਨ ਉਪਕਰਣ ਬਣ ਜਾਂਦਾ ਹੈ। 

ਇਸ ’ਤੇ ਸ਼ਹਿਰ ਦੇ ਡੀ.ਸੀ.ਪੀ. ਨੇ ਦੱਸਿਆ ਕਿ ਕਿਵੇਂ ਚੋਰੀ ਹੋਈਆਂ ਕਾਰਾਂ ਨੂੰ ਰਿਕਵਰ ਕਰਨਾ ਇਕ ਚੈਲੇਂਜ ਬਣ ਚੁੱਕਾ ਹੈ। ਉਥੇ ਹੀ ਜੀ.ਪੀ.ਐੱਸ. ਕਾਰਾਂ ’ਚ ਹੁਣ ਸਟੈਂਡਰਡ ਫੀਚਰ ਦੇ ਰੂਪ ’ਚ ਆਉਣ ਲੱਗਾ ਹੈ। ਜੀ.ਪੀ.ਐੱਸ. ਡਾਇਰੈਕਸ਼ਨ ਦੱਸਣ ਦੇ ਨਾਲ-ਨਾਲ ਕਾਰ ਦੀ ਲੋਕੇਸ਼ਨ ਨੂੰ ਵੀ ਪਿਨ-ਪੁਆਇੰਟ ਕਰਕੇ ਦੱਸਦਾ ਹੈ। ਪੁਲਸ ਨੇ ਆਟੋਮੋਬਾਇਲ ਸ਼ੋਅਰੂਮ ਦੇ ਏਜੰਟ ਦੇ ਰੋਲ ’ਤੇ ਜ਼ੋਰ ਦਿੱਤਾ, ਉਨ੍ਹਾਂ ਕਿਹਾ ਕਿ ਕਾਰ ’ਚ ਜੀ.ਪੀ.ਐੱਸ. ਲਗਵਾਉਣ ਦੀ ਪ੍ਰਕਿਰਿਆ ’ਚ ਉਹ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੱਸ ਦੇਈਏ ਕਿ ਜੀ.ਪੀ.ਐੱਸ. ਡਿਵਾਈਸ ਕਰੀਬ 5,000 ਰੁਪਏ ਦੀ ਕੀਮਤ ’ਚ ਆਉਂਦੀ ਹੈ ਜਿਸ ਨਾਲ ਲੱਖਾਂ ਦੀ ਕਾਰ ਚੋਰੀ ਨੂੰ ਰੋਕਿਆ ਜਾ ਸਕਦਾ ਹੈ। 

ਉਂਝ ਤਾਂ ਜ਼ਿਆਦਾਤਰ ਕੰਪਨੀਆਂ ਹੁਣ ਆਪਣੀਆਂ ਕਾਰਾਂ ’ਚ ਜੀ.ਪੀ.ਐੱਸ. ਵਰਗੇ ਫੀਚਰ ਦੇਣ ਲੱਗੀਆਂ ਹਨ ਪਰ ਕਈ ਛੋਟੇ ਮਾਡਲਾਂ ’ਚ ਇਹ ਅਜੇ ਵੀ ਨਹੀਂ ਮਿਲਦਾ। ਉਥੇ ਹੀ ਹੁਣ ਕਾਰ ਚੋਰ ਵਾਹਨਾਂ ’ਚ ਸਾਹਮਣੇ ਲੱਗੇ ਜੀ.ਪੀ.ਐੱਸ. ਨੂੰ ਕੱਢ ਦਿੰਦੇ ਹਨ, ਇਸ ਕਾਰਨ ਲੋਕ ਕਾਰ ਦੇ ਅੰਦਰੂਨੀ ਹਿੱਸੇ ’ਚ ਜੀ.ਪੀ.ਐੱਸ. ਲਗਵਾਉਂਦੇ ਹਨ। 


Rakesh

Content Editor

Related News