ਭਾਰਤ 'ਚ ਮੁੜ ਘੁਸਪੈਠ ਦੀ ਕੋਸ਼ਿਸ਼! POK ਦੇ 2 ਘੁਸਪੈਠੀਏ ਚੜ੍ਹੇ ਫ਼ੌਜ ਦੇ ਅੜਿੱਕੇ

Saturday, Apr 29, 2023 - 11:53 PM (IST)

ਭਾਰਤ 'ਚ ਮੁੜ ਘੁਸਪੈਠ ਦੀ ਕੋਸ਼ਿਸ਼! POK ਦੇ 2 ਘੁਸਪੈਠੀਏ ਚੜ੍ਹੇ ਫ਼ੌਜ ਦੇ ਅੜਿੱਕੇ

ਜੰਮੂ (ਵਾਰਤਾ): ਫ਼ੌਜ ਨੇ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਐੱਲ.ਓ.ਸੀ. ਨੇੜੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ 2 ਘੁਸਪੈਠੀਆਂ ਨੂੰ ਹਿਰਾਸਤ ਵਿਚ ਲਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੋਲਾਸ ਪਿੰਡ ਦੇ ਰਹਿਣ ਵਾਲੇ ਸਰਦਾਰ ਅਬਦੁਲ ਹਮੀਦ ਤੇ ਉਸ ਦੇ ਪੁੱਤਰ ਅੱਬਾਸ ਨੂੰ ਫ਼ੌਜ ਦੇ ਜਵਾਨਾਂ ਨੇ ਗੁਲਪੁਰ ਸੈਕਟਰ ਵਿਚ ਸਰਹੱਦ ਪਾਰ ਤੋਂ ਇਸ ਪਾਸੇ ਦਾਖ਼ਲ ਹੋਣ ਤੋਂ ਬਾਅਦ ਫੜ ਲਿਆ। 

ਇਹ ਖ਼ਬਰ ਵੀ ਪੜ੍ਹੋ - ਰਾਮ ਰਹੀਮ ਨੇ ਸੁਨਾਰੀਆ ਜੇਲ੍ਹ 'ਚੋਂ ਲਿਖੀ ਚਿੱਠੀ, ਸੰਗਤ ਨੂੰ ਕਹੀਆਂ ਇਹ ਗੱਲਾਂ

ਉਨ੍ਹਾਂ ਕਿਹਾ, "ਘੁਸਪੈਠ ਦੇ ਪਿਛਲੇ ਕਾਰਨਾਂ ਦਾ ਪਤਾ ਲਗਾਉਣ ਲਈ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਹੈ ਕਿ ਕੀ ਇਹ ਅਣਜਾਨੇ ਵਿਚ ਹੈ ਜਾਂ ਕਿਸੇ ਇਰਾਦੇ ਨਾਲ ਹੋਇਆ ਸੀ।" ਇਸ ਵਿਚਾਲੇ, ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਕਬਜ਼ੇ 'ਚੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News