ਅਜਬ-ਗਜ਼ਬ: ਇੱਥੇ ਮਰੀਜ਼ਾਂ ਦੇ ਨਾਲ-ਨਾਲ ਜ਼ਹਿਰੀਲੇ ਸੱਪਾਂ ਦਾ ਵੀ ਹੁੰਦੈ ਇਲਾਜ
Saturday, Jul 15, 2023 - 11:54 PM (IST)

ਪਥਲਗਾਓਂ (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਪਥਲਗਾਓਂ ਇਲਾਕੇ ਵਿਚ, ਜਿਸ ਨੂੰ ਨਾਗਲੋਕ ਵਜੋਂ ਜਾਣਿਆ ਜਾਂਦਾ ਹੈ, ਵਿਚ ਸੱਪ ਦੇ ਡੰਗਣ ਵਾਲੇ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਜ਼ਖ਼ਮੀ ਜ਼ਹਿਰੀਲੇ ਸੱਪਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।
ਵੈਟਰਨਰੀ ਵਿਭਾਗ ਦੇ ਮੁੱਖ ਡਾਕਟਰ ਦਲੀਪ ਖਲਖੋ ਨੇ ਦੱਸਿਆ ਕਿ ਸੱਪਾਂ ਦਾ ਰੈਸਕਿਊ ਵਾਲੀ ਟੀਮ ਦੇ ਮੈਂਬਰਾਂ ਨੇ ਅੱਜ ਇਕ ਗੰਭੀਰ ਜ਼ਖਮੀ ਸੱਪ ਨੂੰ ਪਸ਼ੂ ਹਸਪਤਾਲ ਕੋਤਬਾ ਵਿਖੇ ਲਿਜਾ ਕੇ ਉਸ ਦਾ ਇਲਾਜ ਕਰਵਾਇਆ। ਇਸ ਤੋਂ ਬਾਅਦ ਉਸ ਨੂੰ ਸੁਰੱਖਿਅਤ ਜੰਗਲ ਵਿਚ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਕੋਈ ਸਰਕਾਰੀ ਹਸਪਤਾਲ ਵਿਚ ਬਹੁਤ ਜ਼ਿਆਦਾ ਜ਼ਹਿਰੀਲੇ ਜ਼ਖਮੀ ਸੱਪਾਂ ਦਾ ਇਲਾਜ ਹੁੰਦੇ ਦੇਖੇ, ਤਾਂ ਯਕੀਨਨ ਉਸ ਦੇ ਰੌਂਗਟੇ ਖੜ੍ਹੇ ਹੋ ਜਾਣਗੇ।
ਇਹ ਖ਼ਬਰ ਵੀ ਪੜ੍ਹੋ - Big Breaking: ਗੁਰਬਾਣੀ ਪ੍ਰਸਾਰਣ ਮਾਮਲੇ 'ਤੇ CM ਭਗਵੰਤ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ
ਦਰਅਸਲ, ਮਯੰਕ ਸ਼ਰਮਾ ਪਥਲਗਾਓਂ ਇਲਾਕੇ ਵਿਚ ਸੱਪਾਂ ਦਾ ਰੈਸਕਿਊ ਕਰਨ ਵਾਲੀ ਟੀਮ ਦੇ ਮੁਖੀ ਹਨ ਅਤੇ ਉਨ੍ਹਾਂ ਅਨੁਸਾਰ ਵਾਤਾਵਰਣ ਦੀ ਸੁਰੱਖਿਆ ਲਈ ਸੱਪਾਂ ਦੀ ਮੌਜੂਦਗੀ ਵੀ ਜ਼ਰੂਰੀ ਹੈ। ਇਸ ਕਾਰਨ ਜੰਗਲਾਤ ਕਰਮਚਾਰੀਆਂ ਨਾਲ ਸੱਪਾਂ ਦਾ ਰੈਸਕਿਊ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਜੰਗਲ ਵਿਚ ਛੱਡ ਦਿੱਤਾ ਜਾਂਦਾ ਹੈ।
ਬਰਸਾਤ ਦੇ ਮੌਸਮ ਵਿਚ ਪਥਲਗਾਓਂ, ਕੋਤਬਾ ਅਤੇ ਅੰਸਾਬੇਲ ਇਲਾਕੇ ਵਿਚ ਕਿਸਾਨਾਂ ਦੇ ਖੇਤਾਂ ਅਤੇ ਘਰਾਂ ਵਿਚ ਜ਼ਹਿਰੀਲੇ ਸੱਪ ਨਜ਼ਰ ਆ ਜਾਂਦੇ ਹਨ। ਘਰਾਂ ’ਚ ਸੱਪ ਦੇਖ ਕੇ ਲੋਕ ਸੱਪਾਂ ਨੂੰ ਰੈਸਕਿਊ ਕਰਨ ਵਾਲੀ ਟੀਮ ਨੂੰ ਸੂਚਿਤ ਕਰਦੇ ਹਨ ਅਤੇ ਅਜਿਹੇ ’ਚ ਕਈ ਵਾਰ ਸੱਪ ਜ਼ਖਮੀ ਵੀ ਹੋ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8