ਜ਼ਹਿਰੀਲੀ ਸ਼ਰਾਬ ਦਾ ਕਹਿਰ: 4 ਮੌਤਾਂ, 6 ਲੋਕਾਂ ਨੇ ਗੁਆਈ ਅੱਖਾਂ ਦੀ ਰੌਸ਼ਨੀ

Friday, Apr 03, 2026 - 02:45 PM (IST)

ਜ਼ਹਿਰੀਲੀ ਸ਼ਰਾਬ ਦਾ ਕਹਿਰ: 4 ਮੌਤਾਂ, 6 ਲੋਕਾਂ ਨੇ ਗੁਆਈ ਅੱਖਾਂ ਦੀ ਰੌਸ਼ਨੀ

ਮੋਤਿਹਾਰੀ- ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ ਅਤੇ 6 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚੱਲੀ ਗਈ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਤੱਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੁਲਵਾਘਾਟ ਵਾਸੀ ਸੁਰੇਸ਼ ਪ੍ਰਸਾਦ ਦੇ ਪੁੱਤ ਚੰਦੂ (38) ਦੀ ਮੌਤ ਹੋਈ ਸੀ। ਉਸ ਤੋਂ ਬਾਅਦ ਦੇਰ ਰਾਤ ਤੁਰਕੌਲੀਆ ਥਾਣਾ ਖੇਤਰ ਦੇ ਸ਼ੰਕਰ ਸਰਾਇਆ ਪਰਸੌਨਾ ਮੁਸਹਰੀ ਟੋਲਾ ਵਾਸੀ ਪ੍ਰਮੋਦ ਯਾਦਵ (30) ਦੀ ਮੌਤ ਹੋ ਗਈ। ਸ਼ੁੱਕਰਵਾਰ ਸਵੇਰੇ ਤੁਰਕੌਲੀਆ ਥਾਣਾ ਖੇਤਰ ਦੇ ਪਰਸੌਨਾ ਵਾਸੀ ਪ੍ਰੀਖਣ ਮਾਂਝੀ (46) ਅਤੇ ਰਘੁਨਾਥਪੁਰ ਥਾਣਾ ਖੇਤਰ ਦੇ ਹਰਦੀਆ ਵਾਸੀ ਹੀਰਾ ਲਾਲ ਮਹਤੋ ਦੀ ਵੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਤੋਂ 12 ਤੋਂ ਵੱਧ ਲੋਕ ਬੀਮਾਰ ਹਨ, ਇਨ੍ਹਾਂ 'ਚੋਂ ਤਿੰਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। 6 ਲੋਕਾਂ ਦੇ ਅੱਖਾਂ ਦੀ ਰੌਸ਼ਨੀ ਚੱਲੀ ਗਈ ਹੈ। 

ਇਸ ਵਿਚ ਸਦਰ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਤੋਂ ਸ਼ੁੱਕਰਵਾਰ ਤੱਕ 6 ਤੋਂ ਵੱਧ ਲੋਕ ਇਲਾਜ ਲਈ ਹਸਪਤਾਲ ਆ ਚੁੱਕੇ ਹਨ। ਸ਼ੁੱਕਰਵਾਰ ਸਵੇਰੇ ਇੱਥੇ ਇਲਾਜ ਦੌਰਾਨ ਇਕ ਮਰੀਜ਼ ਦੀ ਮੌਤ ਹੋਈ ਹੈ। 2 ਲੋਕਾਂ ਨੂੰ ਚਿੰਤਾਜਨਤਕ ਸਥਿਤੀ 'ਚ ਰੈਫਰ ਕੀਤਾ ਗਿਆ ਹੈ। ਬੀਮਾਰ ਲੋਕਾਂ 'ਚੋਂ 2 ਦੀਆਂ ਅੱਖਾਂ ਦੀ ਰੌਸ਼ਨੀ 'ਚ ਕਮੀ ਪਾਈ ਗਈ ਹੈ। ਇਸ ਮਾਮਲੇ 'ਚ ਤੁਰਕੌਲੀਆ ਦੇ ਥਾਣਾ ਮੁਖੀ ਉਮਾਸ਼ੰਕਰ ਮਾਂਝੀ ਅਤੇ ਚੌਕੀਦਾਰ ਭਰਤ ਰਾਏ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੂਰਬੀ ਚੰਪਾਰਨ ਜ਼ਿਲ੍ਹੇ ਦੇ ਸੂਚਨਾ ਜਨਸੰਪਰਕ ਦਫ਼ਤਰ ਵਲੋਂ ਜਾਰੀ ਸੂਚਨਾ ਅਨੁਸਾਰ ਚਾਰ ਲੋਕਾਂ ਦੀ ਹੁਣ ਤੱਕ ਮੌਤ ਹੋਈ ਹੈ। 6 ਲੋਕਾਂ ਦਾ ਇਲਾਜ ਜਾਰੀ ਹੈ ਅਤੇ 7 ਲੋਕ ਇਲਾਜ ਕਰਵਾ ਕੇ ਸੁਰੱਖਿਅਤ ਘਰ ਜਾ ਚੁੱਕੇ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News