ਬਾਲ ਕ੍ਰਿਸ਼ਨ ਨੂੰ ਖਾਣੇ ’ਚ ਦਿੱਤੀ ਗਈ ਸੀ ਨਸ਼ੀਲੀ ਚੀਜ਼, 5 ਘੰਟੇ ਰਹੇ ਬੇਹੋਸ਼

Sunday, Aug 25, 2019 - 01:52 AM (IST)

ਬਾਲ ਕ੍ਰਿਸ਼ਨ ਨੂੰ ਖਾਣੇ ’ਚ ਦਿੱਤੀ ਗਈ ਸੀ ਨਸ਼ੀਲੀ ਚੀਜ਼, 5 ਘੰਟੇ ਰਹੇ ਬੇਹੋਸ਼

ਦੇਹਰਾਦੂਨ/ਹਰਿਦੁਆਰ – ਪਤੰਜਲੀ ਗਰੁੱਪ ਦੇ ਸੀ. ਈ. ਓ. ਅਚਾਰੀਆ ਬਾਲ ਕ੍ਰਿਸ਼ਨ ਨੂੰ ਖਾਣੇ ਵਿਚ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਸੀ, ਜਿਸ ਕਾਰਣ ਉਹ 5 ਘੰਟੇ ਬੇਹੋਸ਼ ਰਹੇ। ਉਨ੍ਹਾਂ ਨੂੰ ਖਾਣੇ ਵਿਚ ਦਿੱਤੀ ਗਈ ਸ਼ੱਕੀ ਚੀਜ਼ ਦਾ ਅਸਰ ਉਨ੍ਹਾਂ ਦੇ ਦਿਮਾਗ ’ਤੇ ਵੀ ਹੋਇਆ। ਇਹ ਖੁਲਾਸਾ ਯੋਗ ਗੁਰੂ ਸਵਾਮੀ ਰਾਮਦੇਵ ਨੇ ਕੀਤਾ। ਸ਼ੁੱਕਰਵਾਰ ਨੂੰ ਅਚਾਨਕ ਸਿਹਤ ਵਿਗੜਨ ’ਤੇ ਅਚਾਰੀਆ ਬਾਲ ਕ੍ਰਿਸ਼ਨ ਨੂੰ ਏਮਸ ਰਿਸ਼ੀਕੇਸ ਵਿਚ ਦਾਖਲ ਕਰਵਾਇਆ ਗਿਆ ਸੀ। ਪਹਿਲਾਂ ਚਰਚਾ ਫੈਲੀ ਕਿ ਉਨ੍ਹਾਂ ਨੂੰ ਹਾਰਟ ਅਟੈਕ ਆਇਆ। ਬਾਅਦ ਵਿਚ ਇਸਨੂੰ ਖਾਣੇ ਵਿਚ ਦਿੱਤਾ ਜਾਣ ਵਾਲਾ ਜ਼ਹਿਰ ਕਿਹਾ ਜਾਣ ਲੱਗਾ।

....ਤਾਂ ਕੀ ਇਹ ਸਾਜ਼ਿਸ਼ ਹੈ?
ਸਵਾਮੀ ਰਾਮਦੇਵ ਨੇ ਜਿਸ ਤਰ੍ਹਾਂ ਬਾਲ ਕ੍ਰਿਸ਼ਨ ਨੂੰ ਨਸ਼ੀਲੀ ਚੀਜ਼ ਦਿੱਤੇ ਜਾਣ ਦਾ ਖੁਲਾਸਾ ਕੀਤਾ ਹੈ, ਉਸ ਵਿਚ ਸਾਜ਼ਿਸ਼ ਦੀ ਬੂ ਆ ਰਹੀ ਹੈ। ਰਾਮਦੇਵ ਨੇ ਕਿਹਾ ਕਿ ਵੱਡੀ ਦੁਰਘਟਨਾ ਹੁੰਦੇ-ਹੁੰਦੇ ਬਚ ਗਈ। ਹਾਲਾਂਕਿ ਇਸ ਸਭ ਦੇ ਪਿੱਛੇ ਕੌਣ ਹੋ ਸਕਦਾ ਹੈ, ਇਸਦਾ ਜਵਾਬ ਰਾਮਦੇਵ ਨੇ ਨਹੀਂ ਦਿੱਤਾ।


author

Inder Prajapati

Content Editor

Related News