ਇਸ ਬੈਂਕ ''ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

Saturday, Sep 12, 2020 - 11:57 AM (IST)

ਇਸ ਬੈਂਕ ''ਚ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ੀ ਦੀ ਖ਼ਬਰ ਹੈ। ਪੀ. ਐੱਨ. ਬੀ. ਬੈਂਕ 'ਚ ਕਈ ਅਹੁਦਿਆਂ 'ਤੇ ਭਰਤੀਆਂ ਹੋਣ ਜਾ ਰਹੀਆਂ ਹਨ। ਇੱਥੇ ਮੈਨੇਜਰ/ਸਪੈਸ਼ਲਿਸਟ ਅਫ਼ਸਰ ਦੇ ਵੱਖ-ਵੱਖ ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਬੇਨਤੀ ਕਰਨ ਦੀ ਪ੍ਰਕਿਰਿਆ 8 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ।

ਕੁੱਲ ਅਹੁਦੇ- 535

ਜ਼ਰੂਰੀ ਯੋਗਤਾਵਾਂ—
ਵੱਖ-ਵੱਖ ਅਹੁਦਿਆਂ ਲਈ ਯੋਗਤਾਵਾਂ ਵੀ ਵੱਖ-ਵੱਖ ਮੰਗੀਆਂ ਗਈਆਂ ਹਨ। ਇਸ ਦੀ ਵਿਸਥਾਰਪੂਰਵਕ ਜਾਣਕਾਰੀ ਨੋਟੀਫ਼ਿਕੇਸ਼ਨ ਲਿੰਕ ਵਿਚ ਕਲਿੱਕ ਕਰ ਕੇ ਦੇਖ ਸਕਦੇ ਹੋ।

ਉਮਰ ਹੱਦ—
ਮੈਨੇਜਰ ਲਈ ਘੱਟ ਤੋਂ ਘੱਟ 25 ਸਾਲ ਅਤੇ ਵੱਧ ਤੋਂ ਵੱਧ 35 ਸਾਲ ਤੈਅ ਕੀਤੀ ਗਈ ਹੈ। ਉੱਥੇ ਹੀ ਸੀਨੀਅਰ ਮੈਨੇਜਰ ਲਈ ਘੱਟ ਤੋਂ ਘੱਟ 25 ਸਾਲ ਅਤੇ ਵੱਧ ਤੋਂ ਵੱਧ 37 ਸਾਲ ਹੈ। ਰਿਜ਼ਰਵੇਸ਼ਨ ਵਰਗ ਲਈ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਮਿਲੇਗੀ।

ਜ਼ਰੂਰੀ ਤਾਰੀਖ਼ਾਂ—
ਆਨਲਾਈਨ ਬੇਨਤੀ ਸ਼ੁਰੂ ਹੋਣ ਦੀ ਤਾਰੀਖ਼— 8 ਸਤੰਬਰ 2020
ਆਨਲਾਈਨ ਬੇਨਤੀ ਕਰਨ ਦੀ ਆਖ਼ਰੀ ਤਾਰੀਖ਼— 29 ਸਤੰਬਰ 2020

ਅਰਜ਼ੀ ਫੀਸ— 
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਐੱਸ. ਸੀ, ਐੱਸ. ਟੀ. ਅਤੇ ਦਿਵਾਂਯਾਗਾਂ ਲਈ ਅਰਜ਼ੀ ਫੀਸ 175 ਰੁਪਏ ਹੈ। ਹੋਰ ਸਾਰੇ ਵਰਗਾਂ ਨੂੰ 850 ਰੁਪਏ ਅਰਜ਼ੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

ਚੋਣ ਪ੍ਰਕਿਰਿਆ—
ਇਨ੍ਹਾਂ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਆਨਲਾਈਨ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਲਿਖਤੀ ਪ੍ਰੀਖਿਆ ਅਕਤੂਬਰ-ਨਵੰਬਰ 2020 ਵਿਚ ਹੋ ਸਕਦੀ ਹੈ।

ਇੰਝ ਕਰੋ ਅਪਲਾਈ—
ਇੱਛੁਕ ਅਤੇ ਚਾਹਵਾਨ ਉਮੀਦਵਾਰ ਪੀ. ਐੱਨ. ਬੀ. ਦੀ ਅਧਿਕਾਰਤ ਵੈੱਬਸਾਈਟ  http://pnbindia.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

Tanu

Content Editor

Related News