IDFC ਬੈਂਕ ਦੇ 645 ਕਰੋੜੀ ਘਪਲੇ ''ਚ ਵੱਡੀ ਕਾਰਵਾਈ, ਸਾਵਨ ਜਿਊਲਰਜ਼ ਦਾ ਪਾਰਟਨਰ ਗ੍ਰਿਫ਼ਤਾਰ
Sunday, Oct 25, 2026 - 09:21 AM (IST)
ਚੰਡੀਗੜ੍ਹ (ਸੁਸ਼ੀਲ) : ਆਈ. ਡੀ. ਐੱਫ. ਸੀ. ਬੈਂਕ ਦੇ 645 ਕਰੋੜ ਦੇ ਘਪਲੇ ’ਚ ਈ. ਡੀ. ਨੇ ਸੈਕਟਰ-35 ਸਥਿਤ ਸਾਵਨ ਜਿਊਲਰਜ਼ ਦੇ ਪਾਰਟਨਰ ਰਾਜਨ ਸਿੰਘ ਕਟੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ। ਈ. ਡੀ. ਦੀ ਚੰਡੀਗੜ੍ਹ ਜ਼ੋਨਲ ਆਫ਼ਿਸ ਟੀਮ ਨੇ ਕਟੋਦੀਆ ਨੂੰ ਗ੍ਰਿਫ਼ਤਾਰ ਕਰ ਕੇ ਪੰਚਕੂਲਾ ਦੀ ਵਿਸ਼ੇਸ਼ ਪੀ. ਐੱਮ. ਐੱਲ. ਏ. ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਪੁੱਛਗਿੱਛ ਲਈ 4 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ! ਮੁੰਡੇ ਦਾ ਹੱਥ ਵੱਢ ਕੇ ਗੁਆਂਢੀ ਨੂੰ ਫੜਾਇਆ ਤੇ ਫ਼ਿਰ...
ਈ. ਡੀ. ਮੁਤਾਬਕ ਸਾਵਨ ਜਿਊਲਰਜ਼ ਦੇ ਬੈਂਕ ਖਾਤੇ ’ਚ 6 ਨਵੰਬਰ 2024 ਤੋਂ 22 ਫ਼ਰਵਰੀ 2026 ਵਿਚਾਲੇ ਕਰੀਬ 332 ਕਰੋੜ ਰੁਪਏ ਆਏ। ਜਾਂਚ ’ਚ ਪਤਾ ਲੱਗਾ ਕਿ ਇਹ ਰਕਮ ਵੱਖ-ਵੱਖ ਫ਼ਰਜ਼ੀ ਕੰਪਨੀਆਂ ਤੇ ਸੰਸਥਾਵਾਂ ਰਾਹੀਂ ਟਰਾਂਸਫਰ ਕੀਤੀ ਗਈ ਸੀ। ਹੁਣ ਈ. ਡੀ. ਇਸ ਰਕਮ ਦੇ ਸਰੋਤ ਤੇ ਇਸ ਨੂੰ ਭੇਜਣ ਵਾਲਿਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਈ. ਡੀ. ਦਾ ਦੋਸ਼ ਹੈ ਕਿ ਸਾਵਨ ਜਿਊਲਰਜ਼ ਦਾ ਕੰਮਕਾਜ ਸੰਭਾਲਣ ਵਾਲੇ ਰਾਜਨ ਸਿੰਘ ਕਟੋਦੀਆ ਨੇ ਮੁੱਖ ਮੁਲਜ਼ਮ ਰਿਭਵ ਰਿਸ਼ੀ ਤੇ ਹੋਰ ਲੋਕਾਂ ਨਾਲ ਮਿਲ ਕੇ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੀ ਰਕਮ ਨੂੰ ਟਿਕਾਣੇ ਲਾਉਣ ਦੀ ਸਾਜ਼ਿਸ਼ ’ਚ ਭੂਮਿਕਾ ਨਿਭਾਈ। ਏਜੰਸੀ ਮੁਤਾਬਕ ਕਟੋਦੀਆ ਨੇ ਕਥਿਤ ਅਪਰਾਧ ਤੋਂ ਮਿਲੀ ਰਕਮ ਨੂੰ ਜਿਊਲਰ ਰਾਹੀਂ ਖਪਾਉਣ ਤੇ ਉਸ ਨੂੰ ਜਾਇਜ਼ ਦਿਖਾਉਣ ’ਚ ਮਦਦ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
