17.29 ਕਰੋੜ ਦੀ ਜਾਅਲੀ ਕਰੰਸੀ ਦਾ ਮਾਮਲਾ, ਸਹਾਰਨਪੁਰ ’ਚ PNB ਦਾ ਬ੍ਰਾਂਚ ਮੈਨੇਜਰ ਗ੍ਰਿਫ਼ਤਾਰ

Wednesday, Sep 09, 2026 - 01:14 AM (IST)

17.29 ਕਰੋੜ ਦੀ ਜਾਅਲੀ ਕਰੰਸੀ ਦਾ ਮਾਮਲਾ, ਸਹਾਰਨਪੁਰ ’ਚ PNB ਦਾ ਬ੍ਰਾਂਚ ਮੈਨੇਜਰ ਗ੍ਰਿਫ਼ਤਾਰ

ਸਹਾਰਨਪੁਰ - ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੀ ‘ਕਰੰਸੀ ਚੈਸਟ’ ਤੋਂ 17.29 ਕਰੋੜ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਮਿਲਣ ਦੇ ਮਾਮਲੇ ’ਚ ਫਰਾਰ ਚੱਲ ਰਹੇ ਬ੍ਰਾਂਚ ਮੈਨੇਜਰ ਅਮਿਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਨ. ਆਈ. ਏ. ਨੇ ਸੋਮਵਾਰ ਨੂੰ ਕਾਰਵਾਈ ਕਰਦੇ ਹੋਏ ਅਮਿਤ ਨੂੰ ਫੜਿਆ। ਉਸ ’ਤੇ ਨਕਲੀ ਨੋਟਾਂ ਨੂੰ ਅਸਲੀ ਕਰੰਸੀ ਨਾਲ ਬਦਲਣ ਦੀ ਸਾਜ਼ਿਸ਼ ’ਚ ਅਹਿਮ ਭੂਮਿਕਾ ਨਿਭਾਉਣ ਦਾ ਦੋਸ਼ ਹੈ।

ਦੱਸਿਆ ਗਿਆ ਹੈ ਕਿ ਅਮਿਤ ਕੁਮਾਰ ਸਮੇਤ 3 ਬੈਂਕ ਮੁਲਾਜ਼ਮਾਂ ’ਤੇ ‘ਕਰੰਸੀ ਚੈਸਟ’ ’ਚ ਨਕਲੀ ਨੋਟ ਰੱਖਣ ਅਤੇ ਉਸ ਦੇ ਬਦਲੇ ਅਸਲੀ ਨੋਟ ਕੱਢਣ ਦਾ ਦੋਸ਼ ਹੈ। ਮਾਮਲੇ ਦੀ ਜਾਂਚ ਦੌਰਾਨ ਤਿੰਨਾਂ ਬੈਂਕ ਮੁਲਾਜ਼ਮਾਂ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਅਮਿਤ ਇਸ ਮਾਮਲੇ ’ਚ ਫਰਾਰ ਚੱਲ ਰਿਹਾ ਸੀ।

ਇਸ ਸਬੰਧ ’ਚ ਸਹਾਰਨਪੁਰ ਦੇ ਸਦਰ ਬਾਜ਼ਾਰ ਥਾਣੇ ’ਚ 2 ਮੁਕੱਦਮੇ ਦਰਜ ਕੀਤੇ ਗਏ ਸਨ। ਬਾਅਦ ’ਚ ਰਾਸ਼ਟਰੀ ਜਾਂਚ ਏਜੰਸੀ ਨੇ ਦੋਵਾਂ ਮਾਮਲਿਆਂ ਨੂੰ ਆਪਣੇ ਹੱਥ ’ਚ ਲੈ ਕੇ ਜਾਂਚ ਸ਼ੁਰੂ ਕੀਤੀ।
 


author

Inder Prajapati

Content Editor

Related News