ਸਰਹੱਦ ਨੇੜਿਓਂ 1 ਕਿੱਲੋ ਹੈਰੋਇਨ ਅਤੇ 2000 ਦੀ ਜਾਅਲੀ ਕਰੰਸੀ ਬਰਾਮਦ

Tuesday, Oct 20, 2026 - 04:30 PM (IST)

ਸਰਹੱਦ ਨੇੜਿਓਂ 1 ਕਿੱਲੋ ਹੈਰੋਇਨ ਅਤੇ 2000 ਦੀ ਜਾਅਲੀ ਕਰੰਸੀ ਬਰਾਮਦ

ਤਰਨਤਾਰਨ (ਰਮਨ) : ਗੁਆਂਢੀ ਦੇਸ਼ ਪਾਕਿਸਤਾਨ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਜੋ ਰੋਜ਼ਾਨਾ ਵੱਖ-ਵੱਖ ਢੰਗ ਤਰੀਕਿਆਂ ਨਾਲ ਜਿੱਥੇ ਹਥਿਆਰਾਂ ਦੀਆਂ ਖੇਪਾਂ ਭੇਜ ਰਿਹਾ ਹੈ। ਉਥੇ ਹੀ ਨਸ਼ੀਲੇ ਪਦਾਰਥ ਅਤੇ ਜਾਅਲੀ ਕਰੰਸੀ ਭੇਜਣ ਤੋਂ ਬਾਜ਼ ਨਹੀਂ ਆ ਰਿਹਾ ਹੈ, ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਥਾਣਾ ਖੇਮ ਕਰਨ ਦੀ ਪੁਲਸ ਵੱਲੋਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਪੁੱਜੀ ਇਕ ਕਿਲੋ ਹੈਰੋਇਨ ਅਤੇ 2000 ਦੀ ਜਾਅਲੀ ਭਾਰਤੀ ਕਰੰਸੀ ਨੂੰ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਗਈ। 

ਜਾਣਕਾਰੀ ਦਿੰਦੇ ਹੋਏ ਥਾਣਾ ਖੇਮਕਰਨ ਦੇ ਮੁਖੀ ਇੰਸਪੈਕਟਰ ਕਵਲਜੀਤ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਦੇ ਐੱਸਐੱਸਪੀ ਸੁਰਿੰਦਰ ਲਾਂਭਾ ਵੱਲੋਂ ਦਿੱਤੇ ਗਏ ਸਖ਼ਤ ਹੁਕਮਾਂ ਤਹਿਤ ਸਰਹੱਦੀ ਇਲਾਕੇ ਵਿਚ ਸਖ਼ਤੀ ਨਾਲ ਗਸ਼ਤ ਕੀਤੀ ਜਾ ਰਹੀ ਹੈ। ਥਾਣਾ ਮੁਖੀ ਰਾਏ ਨੇ ਦੱਸਿਆ ਕਿ ਜਦੋਂ ਸਬ ਇੰਸਪੈਕਟਰ ਜੈਪਾਲ ਸਮੇਤ ਪੁਲਸ ਪਾਰਟੀ ਅੱਡਾ ਖੇਮਕਰਨ ਵਿਖੇ ਮੌਜੂਦ ਸਨ ਤਾਂ ਮਿਲੀ ਇਤਲਾਹ ਦੇ ਚੱਲਦਿਆਂ ਪਿੰਡ ਮਹਿੰਦੀਪੁਰ ਵਿਖੇ ਗੁਰਲਾਲ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਮਹਿੰਦੀਪੁਰ ਦੇ ਝੋਨੇ ਵਾਲੇ ਖੇਤ ਵਿੱਚੋਂ ਇਕ ਇਤਰਾਜ਼ਯੋਗ ਪੈਕਟ ਬਰਾਮਦ ਕੀਤਾ ਗਿਆ ਜਿਸ ਦੀ ਤਲਾਸ਼ੀ ਲੈਣ ਦੌਰਾਨ ਉਸ ਵਿੱਚੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੇ ਨਾਲ 500 ਰੁਪਏ ਵਾਲੇ 4 ਨੋਟ ਜਾਅਲੀ ਭਾਰਤੀ ਕਰੰਸੀ ਨੂੰ ਵੀ ਬਰਾਮਦ ਕੀਤਾ ਗਿਆ ਹੈ। 

ਥਾਣਾ ਮੁਖੀ ਰਾਏ ਨੇ ਦੱਸਿਆ ਕਿ ਇਹ ਹੈਰੋਇਨ ਦੀ ਖੇਪ ਪਾਕਿਸਤਾਨ ਵੱਲੋਂ ਡਰੋਨ ਦੀ ਮਦਦ ਨਾਲ ਭਾਰਤੀ ਖੇਤਰ ਵਿਚ ਪੁੱਜੀ ਹੈ ਜਿਸ ਦੇ ਸੰਬੰਧ ਵਿਚ ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰਦੇ ਹੋਏ ਇਹ ਪਤਾ ਲਗਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਨੂੰ ਕਿਹੜੇ ਨਸ਼ਾ ਤਸਕਰ ਵੱਲੋਂ ਗੁਆਂਡੀ ਦੇਸ਼ ਨਾਲ ਸੰਪਰਕ ਕਰਕੇ ਮੰਗਵਾਇਆ ਗਿਆ ਸੀ। 


author

Gurminder Singh

Content Editor

Related News