PMC ਬੈਂਕ : ਖਾਤਾਧਾਰਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਖਾਤੇ 'ਚ ਜਮ੍ਹਾ ਸਨ 90 ਲੱਖ

10/15/2019 10:30:42 AM

ਮੁੰਬਈ— ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ (ਪੀ.ਐੱਮ.ਸੀ.) ਦੇ ਖਾਤਾਧਾਰਕ ਸੰਜੇ ਗੁਲਾਟੀ ਦੀ ਸੋਮਵਾਰ ਦੁਪਹਿਰ ਦੇ ਸਮੇਂ ਇਕ ਵਿਰੋਧ ਪ੍ਰਦਰਸ਼ਨ ਰੈਲੀ ਤੋਂ ਬਾਅਦ ਜਦੋਂ ਘਰ ਪਹੁੰਚੇ ਤਾਂ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਹੜਕੰਪ ਮਚ ਗਿਆ। 51 ਸਾਲਾ ਸੰਜੇ ਓਸ਼ਿਵਾਰਾ ਦੇ ਤਾਰਾਪੁਰ ਗਾਰਡਰ ਦੇ ਰਹਿਣ ਵਾਲੇ ਸਨ। ਦੱਸਣਯੋਗ ਹੈ ਕਿ ਪੀ.ਐੱਮ.ਸੀ. ਬੈਂਕ 'ਚ ਵਿੱਤੀ ਬੇਨਿਯਮੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਬੈਂਕ ਨੇ ਇਸ ਬੈਂਕ ਦੇ ਗਾਹਕਾਂ ਲਈ ਨਕਦੀ ਨਿਕਾਸੀ ਦੀ ਸੀਮਾ ਤੈਅ ਕਰਨ ਦੇ ਨਾਲ ਹੀ ਬੈਂਕ 'ਤੇ ਕਈ ਤਰ੍ਹਾਂ ਦੀਆਂ ਹੋ ਪਾਬੰਦੀਆਂ ਲੱਗਾ ਦਿੱਤੀਆਂ ਹਨ।

ਸੰਜੇ ਗੁਲਾਟੀ ਦੇ ਪਰਿਵਾਰ ਦੇ 90 ਲੱਖ ਰੁਪਏ ਓਸ਼ਿਵਾਰਾ ਬਰਾਂਚ 'ਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ 2 ਬੱਚੇ ਹਨ। ਸੋਸਾਇਟੀ ਦੇ ਸੈਕ੍ਰੇਟਰੀ ਯਤਿੰਦਰ ਪਾਲ ਕਹਿੰਦੇ ਹਨ,''ਸੰਜੇ ਅਤੇ ਉਨ੍ਹਾਂ ਦੇ ਪਿਤਾ ਸੀ.ਐੱਲ. ਗੁਲਾਟੀ ਜੈੱਟ ਏਅਰਵੇਜ਼ 'ਚ ਕੰਮ ਕਰਦੇ ਸਨ। ਪਹਿਲੇ ਸੰਜੇ ਦੀ ਨੌਕਰੀ ਗਈ, ਫਿਰ ਉਨ੍ਹਾਂ ਦੀ ਬਚਤ ਵੀ ਖਤਮ ਹੁੰਦੀ ਗਈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੰਭੀਰ ਬੀਮਾਰੀ ਤਾਂ ਨਹੀਂ ਸੀ। ਉਨ੍ਹਾਂ ਨੂੰ ਸਿਰਫ਼ ਥਾਇਰਾਇਡ ਸੰਬੰਧੀ ਸਮੱਸਿਆ ਸੀ। ਸੋਮਵਾਰ ਨੂੰ ਉਨ੍ਹਾਂ ਨੇ ਨਿਵੇਸ਼ਕਾਂ ਵਲੋਂ ਆਯੋਜਿਤ ਇਕ ਰੈਲੀ 'ਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਕਈ ਲੋਕਾਂ ਨੂੰ ਰੋਂਦੇ ਹੋਏ, ਪਰੇਸ਼ਾਨ ਹੁੰਦੇ ਹੋਏ ਦੇਖਿਆ। ਸੰਜੇ ਸ਼ਾਮ ਨੂੰ ਕਰੀਬ 3.30 ਵਜੇ ਵਾਪਸ ਆਏ ਅਤੇ ਸੌਂ ਗਏ। 4.45 ਵਜੇ ਉਨ੍ਹਾਂ ਨੇ ਪਤਨੀ ਨੂੰ ਖਾਣਾ ਦੇਣ ਲਈ ਕਿਹਾ। ਜਿਵੇਂ ਹੀ ਉਹ ਖਾਣਾ ਖਾ ਰਹੇ ਸਨ, ਉਦੋਂ ਉਹ ਬੇਹੋਸ਼ ਹੋਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਸਭ ਦੇਖ ਕੇ ਸਾਡੇ ਲੋਕਾਂ ਦੇ ਹੋਸ਼ ਉੱਡ ਗਏ।''


DIsha

Content Editor

Related News