ਪ੍ਰਧਾਨ ਮੰਤਰੀ 29 ਅਗਸਤ ਨੂੰ ਕਰਨਗੇ ਮਸੂਰੀ ਦਾ ਦੌਰਾ, ਪ੍ਰਸ਼ਾਸਨ ਹੁਣ ਤੋਂ ਤਿਆਰੀ ''ਚ ਜੁੱਟਿਆ

07/28/2017 3:54:36 PM

ਦੇਹਰਾਦੂਨ—ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗਸਤ ਨੂੰ ਆਪਣੇ ਮਸੂਰੀ ਦੌਰੇ 'ਤੇ ਵੱਕਾਰੀ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ 'ਚ 92ਵੇਂ ਆਈ.ਏ.ਐਸ. ਟ੍ਰੇਨਿੰਗ ਫਾਊਡੇਸ਼ਨ ਕੋਰਸ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਦੇ ਬਾਰੇ 'ਚ ਉਤਰਾਖੰਡ ਦੇ ਮੁੱਖ ਸਕੱਤਰ ਐਸ.ਰਾਮਾਸਵਾਮੀ ਨੇ ਅਕੈਡਮੀ ਦੇ ਨਿਰਦੇਸ਼ਕ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਦੇ ਨਾਲ ਇੱਥੇ ਇਕ ਬੈਠਕ ਕੀਤੀ। ਇਕ ਸਰਕਾਰੀ ਰਿਲੀਜ਼ ਦੇ ਮੁਤਾਬਕ ਪੇਸ਼ ਪ੍ਰੋਗਰਾਮ ਦੇ ਤਹਿਤ ਮੋਦੀ ਦੇਹਰਾਦੂਨ ਦੇ ਨੇੜੇ ਸਥਿਤ ਜਾਲੀਗਰਾਂਟ ਹਵਾਈ ਅੱਡੇ ਤੋਂ ਸਿੱਧੇ ਪੋਲੋ ਗਰਾਉਂਡ ਮਸੂਰੀ ਪਹੁੰਚਣਗੇ।
ਅਕੈਡਮੀ 'ਚ ਪਹੁੰਚਣ 'ਤੇ ਪ੍ਰਧਾਨ ਮੰਤਰੀ ਦੇ ਨਾਲ ਆਈ.ਏ.ਐਸ. ਟ੍ਰੇਨਿੰਗ ਅਧਿਕਾਰੀ ਦੀ ਕਾਲਿਦੀ ਲਾਨ 'ਚ ਗਰੁੱਪ ਫੋਟੋਗਰਾਫੀ ਹੋਵੇਗੀ। ਇਸ ਦੇ ਬਾਅਦ ਪ੍ਰਧਾਨ ਮੰਤਰੀ ਅਕੈਡਮੀ ਦਾ ਦੌਰ ਕਰਨਗੇ। ਇਸ ਦੇ ਬਾਅਦ ਮੁੱਖ ਪ੍ਰੋਗਰਾਮ ਦਾ ਆਯੋਜਨ ਹੋਵੇਗਾ। ਬੈਠਕ 'ਚ ਹੈਲੀਪੈਡ, ਸੈਫ ਹਾਊਸ, ਰਟ ਪਲਾਨ, ਸ਼ਹਿਰ ਦੀ ਸਫਾਈ ਆਦਿ ਵਿਵਸਥਾ 'ਤੇ ਵਿਸਥਾਰ ਨਾਲ ਚਰਚਾ ਹੋਈ। ਇਸ ਦੇ ਇਲਾਵਾ ਟ੍ਰੇਨਿੰਗ ਅਧਿਕਾਰੀਆਂ ਦੇ ਲਈ ਮੋਨੋਸਟਰੀ ਐਸਟੇਟ 'ਚ ਬਣਨ ਵਾਲੇ ਹਾਸਟਲ ਦੇ ਫਾਊਂਡੇਸ਼ਨ 'ਤੇ ਵੀ ਸਾਰੇ ਰਸਮੀ ਸਮੇਂ ਨਾਲ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ।


Related News