27 ਜਨਵਰੀ ਨੂੰ ਪਹਿਲੀ ਭਾਰਤ-ਮੱਧ ਏਸ਼ੀਆ ਸਿਖ਼ਰ ਬੈਠਕ ਦੀ ਮੇਜ਼ਬਾਨੀ ਕਰਨਗੇ PM ਮੋਦੀ

Wednesday, Jan 19, 2022 - 03:42 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜਨਵਰੀ ਨੂੰ ਡਿਜੀਟਲ ਮਾਧਿਅਮ ਨਾਲ ਪਹਿਲੀ ਭਾਰਤ-ਮੱਧ ਏਸ਼ੀਆ ਸਿਖ਼ਰ ਬੈਠਕ ਦੀ ਮੇਜ਼ਬਾਨੀ ਕਰਨਗੇ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਵਿਦੇਸ਼ ਮੰਤਰਾਲਾ ਵਲੋਂ ਜਾਰੀ ਬਿਆਨ ਅਨੁਸਾਰ, ਇਸ ਸਿਖ਼ਰ ਬੈਠਕ 'ਚ ਕਜਾਕਿਸਤਾਨ, ਕਿਰਗਿਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜਬੇਕਿਸਤਾਨ ਦੇ ਰਾਸ਼ਟਰਪਤੀ ਹਿੱਸਾ ਲੈਣਗੇ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਅਤੇ ਮੱਧ ਏਸ਼ੀਆਈ ਦੇਸ਼ਾਂ ਦਰਮਿਆਨ ਸੀਨੀਅਰ ਨੇਤਾਵਾਂ ਦੇ ਪੱਧਰ 'ਤੇ ਇਸ ਤਰ੍ਹਾਂ ਦੀ ਇਹ ਪਹਿਲੀ ਗੱਲਬਾਤ ਹੋਵੇਗੀ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਹਿਲੀ ਭਾਰਤ-ਮੱਧ ਏਸ਼ੀਆ ਸਿਖ਼ਰ ਬੈਠਕ ਏਸ਼ੀਆਈ ਦੇਸ਼ਆਂ ਨਾਲ ਭਾਰਤ ਦੇ ਵਧਦੇ ਸੰਪਰਕ ਨੂੰ ਪ੍ਰਤੀਬਿੰਬਿਤ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2015 'ਚ ਮੱਧ ਏਸ਼ੀਆਈ ਦੇਸ਼ਾਂ ਦਾ ਪਹਿਲਾ ਇਤਿਹਾਸਕ ਦੌਰਾ ਕੀਤਾ ਸੀ।

ਇਹ ਵੀ ਪੜ੍ਹੋ : CM ਚੰਨੀ ਦੇ ਰਿਸ਼ਤੇਦਾਰ ਖ਼ਿਲਾਫ਼ ED ਦੀ ਕਾਰਵਾਈ 'ਤੇ ਸਿਰਸਾ ਨੇ ਕੱਸਿਆ ਤੰਜ, ਕਿਹਾ-ਘਰ ਘਰ ਚੱਲੀ ਗੱਲ...

ਇਸ ਤੋਂ ਬਾਅਦ ਦੋ ਪੱਖੀ ਅਤੇ ਬਹੁ ਪੱਖੀ ਮੰਚਾਂ 'ਤੇ ਗੱਲਬਾਤ ਹੁੰਦੀ ਰਹੀ ਹੈ। ਬਿਆਨ ਅਨੁਸਾਰ, ਪਿਛਲੇ ਸਾਲ 18-21 ਦਸੰਬਰ ਨੂੰ ਵਿਦੇਸ਼ ਮੰਤਰੀਆਂ ਦੇ ਪੱਧਰ 'ਤੇ ਭਾਰਤ-ਮੱਧ ਏਸ਼ੀਆ ਗੱਲਬਾਤ ਦਾ ਆਯੋਜਨ ਨਵੀਂ ਦਿੱਲੀ 'ਚ ਹੋਇਆ, ਜਿਸ ਨਾਲ ਭਾਰਤ ਅਤੇ ਮੱਧ ਏਸ਼ੀਆਈ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਗਤੀ ਮਿਲੀ। ਇਸ ਤੋਂ ਪਹਿਲਾਂ, 10 ਨਵੰਬਰ 2021 ਨੂੰ ਨਵੀਂ ਦਿੱਲੀ 'ਚ ਅਫ਼ਗਾਨਿਸਤਾਨ ਦੇ ਸੰਦਰਭ 'ਚ ਖੇਤਰੀ ਸੁਰੱਖਿਆ ਗੱਲਬਾਤ ਦਾ ਆਯੋਜਨ ਹੋਇਆ, ਜਿਸ 'ਚ ਮੱਧ ਏਸ਼ੀਆਈ ਦੇਸ਼ਾਂ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦਾਂ ਦੇ ਸਕੱਤਰਾਂ ਨੇ ਹਿੱਸਾ ਲਿਆ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਪਹਿਲੀ ਭਾਰਤ-ਮੱਧ ਏਸ਼ੀਆ ਸਿਖ਼ਰ ਬੈਠਕ 'ਚ ਭਾਰਤ ਅਤੇ ਮੱਧ ਏਸ਼ੀਆਈ ਦੇਸ਼ਾਂ ਦਰਮਿਆਨ ਰਿਸ਼ਤਿਆਂ ਨੂੰ ਨਵੀਂ ਉਚਾਈ 'ਤੇ ਲਿਜਾਉਣ ਲਈ ਚੁਕੇ ਜਾਣ ਵਾਲੇ ਕਦਮਾਂ 'ਤੇ ਚਰਚਾ ਹੋ ਸਕਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News