ਕਾਂਗਰਸ ਦਾ BJP ''ਤੇ ਤੰਜ਼, ਕਿਹਾ- ਪ੍ਰਧਾਨ ਮੰਤਰੀ ਸਿਰਫ 3 ਘੰਟਿਆਂ ਲਈ ''ਭਾਰਤ ਜੋੜੋ ਯਾਤਰਾ'' ''ਚ ਹੋਣ ਸ਼ਾਮਲ

Tuesday, Dec 27, 2022 - 05:13 PM (IST)

ਕਾਂਗਰਸ ਦਾ BJP ''ਤੇ ਤੰਜ਼, ਕਿਹਾ- ਪ੍ਰਧਾਨ ਮੰਤਰੀ ਸਿਰਫ 3 ਘੰਟਿਆਂ ਲਈ ''ਭਾਰਤ ਜੋੜੋ ਯਾਤਰਾ'' ''ਚ ਹੋਣ ਸ਼ਾਮਲ

ਨਵੀਂ ਦਿੱਲੀ- ਕਾਂਗਰਸ ਨੇ ਭਾਰਤ ਜੋੜੋ ਯਾਤਰਾ ਦੇ ਸੰਦਰਭ ਵਿਚ ਭਾਜਪਾ ਦੇ ਸਿਆਸੀ ਹਮਲਿਆਂ ਨੂੰ ਲੈ ਕੇ ਤੰਜ਼ ਕੱਸਿਆ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥ ਵਿਚ ਤਿਰੰਗਾ ਫੜ ਕੇ ਇਸ ਯਾਤਰਾ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਹੈ, ਕਿਉਂਕਿ ਇਸ ਨਾਲ ਮਨ ਦੇ ਸਾਰੇ ਭਰਮ ਖ਼ਤਮ ਹੋ ਜਾਣਗੇ। ਪਾਰਟੀ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਸੱਤਾਪੱਖ ਨੂੰ ਰਾਹੁਲ ਗਾਂਧੀ ਅਤੇ ਯਾਤਰਾ ਨੂੰ ਲੈ ਕੇ ਝੂਠ ਫੈਲਾਉਣ ਅਤੇ ਆਧਾਰਹੀਨ ਗੱਲਾਂ ਕਰਨ ਦੀ ਬਜਾਏ ਅਰਥਵਿਵਸਥਾ ਅਤੇ ਰੁਜ਼ਗਾਰ 'ਤੇ ਧਿਆਨ ਦੇਣਾ ਚਾਹੀਦਾ ਹੈ।

ਗੌਰਵ ਨੇ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਰਾਹੁਲ ਗਾਂਧੀ ਇਹ ਯਾਤਰਾ ਲੋਕਾਂ ਨੂੰ ਜੋੜਨ, ਲੋਕਾਂ ਦੇ ਮਨ ਤੋਂ ਨਫ਼ਰਤ ਮਿਟਾਉਣ ਲਈ ਕਰ ਰਹੇ ਹਨ। ਮੋਦੀ ਜੀ ਨੂੰ ਅਪੀਲ ਹੈ ਕਿ ਤੁਸੀਂ ਹੱਥ 'ਚ ਤਿਰੰਗਾ ਫੜ ਕੇ ਰਾਹੁਲ ਗਾਂਧੀ ਦੀ ਅਗਵਾਈ 'ਚ ਤਿੰਨ ਘੰਟੇ ਇਸ ਯਾਤਰਾ ਵਿਚ ਚਲੋ। ਮਨ ਦੇ ਸਾਰੇ ਭਰਮ ਨਿਕਲ ਜਾਣਗੇ।

ਵੱਲਭ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਜੀ, ਤੁਸੀਂ ਅਮਿਤ ਸ਼ਾਹ ਨੂੰ ਆਪਣੇ ਨਾਲ ਲਿਆਓ ਅਤੇ ਉਨ੍ਹਾਂ ਨੂੰ ਸਿਰਫ 15 ਮਿੰਟ ਤੁਰਨ ਦਿਓ, ਸਮ੍ਰਿਤੀ ਇਰਾਨੀ ਨੂੰ ਪੰਜ ਮਿੰਟ ਤੁਰਨ ਲਈ ਕਹੋ। ਇਸ ਵਿਚ ਵੀ ਉਨ੍ਹਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਤਿਰੰਗਾ ਹੱਥ ਵਿਚ ਹੋਵੇਗਾ ਅਤੇ ‘ਭਾਰਤ ਮਾਤਾ ਕੀ ਜੈ’ ਅਤੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ ਲੱਗਣਗੇ, ਤਾਂ ਤੁਹਾਡੇ ਅੰਦਰ ਨਫ਼ਰਤ, ਈਰਖਾ ਦੀ ਭਾਵਨਾ ਖ਼ਤਮ ਹੋ ਜਾਵੇਗੀ। ਅਖ਼ੀਰ ਫਿਰ ਤੁਸੀਂ ਲੋਕ ਕੰਟੇਨਰਾਂ, ਟੀ-ਸ਼ਰਟਾਂ, ਜੁੱਤੀਆਂ ਬਾਰੇ ਗੱਲ ਕਰਨਾ ਬੰਦ ਕਰ ਦਿਓਗੇ ਅਤੇ ਸੋਚੋਗੇ ਕਿ ਆਰਥਿਕਤਾ ਨੂੰ ਕਿਵੇਂ ਸੁਧਾਰਿਆ ਜਾਵੇ, ਰੁਜ਼ਗਾਰ ਕਿਵੇਂ ਦਿੱਤਾ ਜਾਵੇ।


author

Tanu

Content Editor

Related News