ਗਲੋਬਲ ਸਮਿਟ ’ਚ  PM ਨੇ ਕਹੀ ਵੱਡੀ ਗੱਲ, ਚੁਣੌਤੀਆਂ ਨਾਲ ਨਜਿੱਠਣ ’ਚ ਭਾਰਤ ਬਣਿਆ ਵੱਡਾ ਪਾਵਰ

Saturday, Aug 17, 2024 - 01:02 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਿਕਾਸਸ਼ੀਲ ਦੇਸ਼ਾਂ ’ਚ ਖਾਸ ਕਰ ਕੇ ਖੁਰਾਕ ਅਤੇ ਊਰਜਾ ਸੁਰੱਖਿਆ ਦੇ ਖੇਤਰਾਂ ’ਚ ਵਿਸ਼ਵ-ਬੇਯਕੀਨੀਆਂ ਦੇ ਪ੍ਰਭਾਵਾਂ ’ਤੇ ਚਿੰਤਾ ਪ੍ਰਗਟ ਕੀਤੀ। ਮੋਦੀ ਨੇ ਤੀਜੇ ‘ਵੌਇਸ ਆਫ ਗਲੋਬਲ ਸਾਊਥ' ਕਾਨਫਰੰਸ ’ਚ ਆਪਣੇ ਸ਼ੁਰੂਆਤੀ ਭਾਸ਼ਣ ’ਚ ਇਸ ’ਚ ਹਿੱਸਾ ਲੈ ਰਹੇ ਦੇਸ਼ਾਂ ਨੂੰ ਡਿਜੀਟਲ ਜਨਤਕ ਢਾਂਚੇ ਸਥਾਨ ਸਮੇਤ ਵੱਖ-ਵੱਖ ਅਹੰ ਖੇਤਰਾਂ ’ਚ ਪੂਰੀ ਹਮਾਇਤ ਦੇਣ ਦੀ ਭਾਰਤ ਦੀ ਅਟੁੱਟ ਵਚਨਬੱਧਤਾ ਦਾ ਭਰੋਸਾ ਦਿੱਤਾ। ਭਾਰਤ ਨੇ ਡਿਜੀਟਲ ਤੌਰ ’ਤੇ ਇਸ ਕਾਨਫਰੰਸ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਇਕ ਅਜਿਹੇ ਸਮੇਂ ’ਚ ਮੀਟਿੰਗ ਕਰ ਰਹੇ ਹਾਂ ਜਦੋਂ ਚਾਰੇ-ਪਾਸਿਓਂ ਬੇਯਕੀਨੀ  ਦਾ ਮਾਹੌਲ ਹੈ। ਦੁਨੀਆਂ ਹੁਣ ਵੀ ਪੂਰੀ ਤਰ੍ਹਾਂ ਕੋਵਿਡ-19 ਦੇ ਪ੍ਰਭਾਵ ਤੋਂ ਬਾਹਰ ਨਹੀਂ ਆਈ ਹੈ।

ਦੂਜੇ ਪਾਸੇ  ਜੰਗ ਦੀ ਸਥਿਤੀ ਨੇ ਸਾਡੇ ਵਿਕਾਸ ਦੀ ਯਾਤਰਾ ਲਈ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ, ‘‘ਅਸੀਂ ਨਾ ਸਿਰਫ਼ ਪੌਣ-ਪਾਣੀ ਤਬਦੀਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ ਸਗੋਂ ਹੁਣ ਸਿਹਤ ਸੁਰੱਖਿਆ, ਖੁਰਾਕ ਸੁਰੱਖਿਆ ਅਤੇ ਊਰਜਾ ਸੁਰੱਖਿਆ ਦੇ ਲੈ ਕੇ ਵੀ ਚਿੰਤਾਵਾਂ ਹਨ। ਪ੍ਰਧਾਨ ਮੰਤਰੀ ਨੇ ਅੱਤਵਾਦ  ਅਤੇ ਵੱਖਵਾਦ ਦੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, ‘‘ਅੱਤਵਾਦ, ਉਗਰਵਾਦ ਅਤੇ ਵੱਖਵਾਦ  ਸਾਡੇ ਸਮਾਜ ਲਈ ਗੰਭੀਰ ਖ਼ਤਰਾ ਬਣੇ ਹੋਏ ਹਨ।'' ਮੋਦੀ ਨੇ ਕਿਹਾ ਕਿ ਟੈਕਨੋਲੋਜੀ ਵੰਡ ਅਤੇ ਟੈਕਨੋਲੋਜੀ ਨਾਲ ਜੁੜੀਆਂ ਨਵੀਆਂ ਆਰਥਿਕ ਅਤੇ ਸਾਮਾਜਿਕ ਚੁਣੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਪਿਛਲੀ  ਸਦੀ ’ਚ ਸਥਾਪਿਤ ਵਿਸ਼ਵ ਪੱਧਰੀ ਸ਼ਾਸਨ ਅਤੇ ਵਿੱਤੀ ਸੰਸਥਾਵਾਂ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ‘ਵੌਇਸ ਆਫ ਗਲੋਬਲ ਸਾਊਥ’ ਕਾਨਫਰੰਸ ਵਿਕਾਸ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰਨ ਦਾ ਇਕ ਮੰਚ ਬਣ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਜੀ20 ਦੇ ਭਾਰਤ ਦੀ  ਲੀਡਰਸ਼ਪ ’ਚ ਅਸੀਂ ‘ਗਲੋਬਲ ਸਾਊਥ’ ਦੀਆਂ ਉਮੀਦਾਂ, ਖਾਹਿਸ਼ਾਂ ਅਤੇ ਪਹਿਲਾਂ ਦੇ ਆਧਾਰ 'ਤੇ ਏਜੰਡਾ ਬਣਾਇਆ। ਉਨ੍ਹਾਂ ਕਿਹਾ ਕਿ ਭਾਰਤ ਨੇ ਵਿਕਾਸ ਮੁਖੀ ਦਰਸ਼ਨ ਨਾਲ ਜੀ20 ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ, ‘‘ਗਲੋਬਲ ਸਾਊਥ ਦੀ ਤਾਕਤ ਉਸ ਦੀ ਏਕਤਾ ’ਚ ਹੈ। ਇਸੀ ਏਕਤਾ ਦੇ ਜ਼ੋਰ ’ਤੇ ਅਸੀਂ ਨਵੀਂ ਦਿਸ਼ਾ ਵੱਲ ਵਧਾਂਗੇ।'' ਉਨ੍ਹਾਂ  ਕਿਹਾ, ‘‘ਵੌਇਸ ਆਫ ਗਲੋਬਲ ਸਾਊਥ ਕਾਨਫਰੰਸ ਇਕ ਅਜਿਹਾ ਮੰਚ ਹੈ, ਜਿੱਥੇ ਅਸੀਂ ਉਨ੍ਹਾਂ ਲੋਕਾਂ ਦੀਆਂ ਲੋੜਾਂ, ਖਾਹਿਸ਼ਾਂ ਨੂੰ ਆਵਾਜ਼ ਦਿੰਦੇ ਹਾਂ ਜਿਨ੍ਹਾਂ ਨੂੰ ਅਜੇ ਤੱਕ ਅਣਸੁਣਿਆ ਗਿਆ ਹੈ।''


Sunaina

Content Editor

Related News