''''ਭਾਰਤ ਤੇ ਇਥੋਪੀਆ ਕੁਦਰਤੀ ਭਾਈਵਾਲ...'''', ਇਥੋਪੀਆਈ ਸੰਸਦ ''ਚ PM ਮੋਦੀ ਦਾ ਸੰਬੋਧਨ

Wednesday, Dec 17, 2025 - 01:17 PM (IST)

''''ਭਾਰਤ ਤੇ ਇਥੋਪੀਆ ਕੁਦਰਤੀ ਭਾਈਵਾਲ...'''', ਇਥੋਪੀਆਈ ਸੰਸਦ ''ਚ PM ਮੋਦੀ ਦਾ ਸੰਬੋਧਨ

ਇੰਟਰਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਇਥੋਪੀਆ ਦੇ ਦੌਰੇ 'ਤੇ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਬੁੱਧਵਾਰ ਨੂੰ ਇਥੋਪੀਆਈ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅਤੇ ਇਥੋਪੀਆ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ ਵਿੱਚ ਕੁਦਰਤੀ ਭਾਈਵਾਲ ਹਨ।

ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਆਪਣੀ ਪਹਿਲੀ ਦੁਵੱਲੀ ਫੇਰੀ 'ਤੇ ਇਥੋਪੀਆ ਪਹੁੰਚੇ ਸਨ। ਉਨ੍ਹਾਂ ਨੇ ਇਥੋਪੀਆਈ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਹ ਵਿਸ਼ਵ ਦੀ 18ਵੀਂ ਸੰਸਦ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਹੈ। ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਇਥੋਪੀਆ ਅਫ਼ਰੀਕਾ ਦੇ ਚੌਰਾਹੇ 'ਤੇ ਬੈਠਾ ਹੈ। ਭਾਰਤ ਹਿੰਦ ਮਹਾਸਾਗਰ ਦੇ ਦਿਲ ਵਿੱਚ ਸਥਿਤ ਹੈ। ਅਸੀਂ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ ਵਿੱਚ ਕੁਦਰਤੀ ਭਾਈਵਾਲ ਹਾਂ।

#WATCH | Addis Ababa | Addressing Ethiopian Parliament, PM Modi says, "Our vision is of a world where the Global South rises not against anyone, but for everyone." pic.twitter.com/JW54mX0VV9

— ANI (@ANI) December 17, 2025

ਉਨ੍ਹਾਂ ਨੇ ਅੱਗੇ ਕਿਹਾ ਕਿ ਵਿਕਾਸਸ਼ੀਲ ਦੇਸ਼ ਹੋਣ ਦੇ ਨਾਤੇ ਭਾਰਤ ਅਤੇ ਇਥੋਪੀਆ ਕੋਲ ਇੱਕ ਦੂਜੇ ਤੋਂ ਸਿੱਖਣ ਅਤੇ ਪੇਸ਼ਕਸ਼ ਕਰਨ ਲਈ ਬਹੁਤ ਕੁਝ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਵੇਂ ਦੇਸ਼ ਜਲਵਾਯੂ ਅਤੇ ਭਾਵਨਾ ਵਿੱਚ ਵੀ ਗਰਮਜੋਸ਼ੀ ਸਾਂਝੀ ਕਰਦੇ ਹਨ। ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਅੰਤ ਵਿੱਚ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਨਮਾਨ (standing ovation) ਦਿੱਤਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚਾਰ ਦਿਨਾਂ ਦੌਰੇ 'ਤੇ ਗਏ ਹੋਏ ਹਨ, ਜਿੱਥੇ ਉਹ 3 ਦੇਸ਼ਾਂ ਦਾ ਦੌਰਾ ਕਰਨਗੇ। ਉਹ ਪਹਿਲਾਂ ਜਾਰਡਨ ਗਏ ਸਨ ਤੇ ਉੱਥੋਂ ਇਥੋਪੀਆ ਪਹੁੰਚੇ ਹਨ। ਇਸ ਮਗਰੋਂ ਉਹ ਇੱਥੋਂ ਓਮਾਨ ਲਈ ਰਵਾਨਾ ਹੋਣਗੇ।


author

Harpreet SIngh

Content Editor

Related News