PM ਨੇ ਕੀਤੀ ਮਿਜ਼ੋਰਮ ਦੇ ਖਿਡਾਰੀਆਂ ਦੀ ਸ਼ਲਾਘਾ

12/17/2017 1:59:43 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇੱਥੇ ਉਮੀਦ ਜਤਾਈ ਕਿ ਮਿਜ਼ੋਰਮ ਤੋਂ ਵਿਸ਼ਵ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨਿਕਲਦੇ ਰਹਿਣਗੇ। ਇੱਥੋਂ ਦੇ ਅਸਮ ਰਾਈਫਲਸ ਮੈਦਾਨ 'ਚ ਇਕ ਆਮ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਸੂਬਾ ਦੇ ਖਿਡਾਰੀਆਂ ਦਾ ਸਵਾਗਤ ਕੀਤਾ ਜਿਸ 'ਚ ਓਲੰਪਿਕ ਤੀਰਦਾਜ ਲਾਲਰੇਮਗਾ, ਮੁੱਕੇਬਾਜ਼ ਜੇਨੀ ਲਾਲਰੇਮਲੀਆਨੀ, ਭਾਰੋਤੋਲਕ ਐੱਸ ਲਾਲਛਾਹੀਮੀ ਤੇ ਹਾਕੀ ਖਿਡਾਰੀ ਲਾਲਰੂਅਫੇਲੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਵੀ ਮਿਜ਼ੋਰਮ 'ਚ ਕਈ ਇਸ ਤਰ੍ਹਾਂ ਦੇ ਖਿਡਾਰੀ ਹਨ, ਜਿਨ੍ਹਾਂ ਨੇ ਸੂਬਾ ਤੇ ਦੇਸ਼ ਨੂੰ ਸਨਮਾਨਿਤ ਕੀਤਾ ਹੈ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਫੁੱਟਬਾਲ ਤੋਂ ਮਿਜ਼ੋਰਮ ਦੁਨੀਆ 'ਚ ਆਪਣੀ ਪਹਿਚਾਣ ਕਾਇਮ ਕਰ ਸਕਦਾ ਹੈ। ਉਨ੍ਹਾਂ ਨੇ ਮਿਜ਼ੋਰਮ ਦੇ 2014 'ਚ ਸੰਤੋਸ਼ ਟਰਾਫੀ ਜਿੱਤਣ ਤੇ ਪਿਛਲੇ ਸਾਲ ਏਜਲ ਫੁੱਟਬਾਲ ਕਲੱਬ ਦੇ ਆਈ-ਲੀਗ ਜੇਤੂ ਦਾ ਵੀ ਜਿਕ੍ਰ ਕੀਤਾ।


Related News