PM ਮੋਦੀ ਨੇ ਕੀਤਾ IMC 2023 ਦਾ ਉਦਘਾਟਨ, ਦੇਸ਼ ਨੂੰ ਦਿੱਤਾ 100 5G ਲੈਬਸ ਦਾ ਤੋਹਫ਼ਾ
Friday, Oct 27, 2023 - 02:37 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪਮ 'ਚ ਏਸ਼ੀਆ ਦੇ ਸਭ ਤੋਂ ਵੱਡੇ ਤਕਨਾਲੋਜੀ ਮੰਚ, ਇੰਡੀਆ ਮੋਬਾਇਲ ਕਾਂਗਰਸ (IMC 2023) 2023 ਦਾ ਉਦਘਾਟਨ ਕੀਤਾ। ਇੰਡੀਆ ਮੋਬਾਇਲ ਕਾਂਗਰਸ ਦੇ 7ਵੇਂ ਐਡੀਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਵਿੱਖ ਇਥੇ ਹੈ ਅਤੇ ਹੁਣ ਹੈ। ਪੀ.ਐੱਮ. ਮੋਦੀ ਨੇ ਇਸ ਈਵੈਂਟ 'ਚ 100 5ਜੀ ਲੈਬਸ ਦਾ ਐਲਾਨ ਕੀਤਾ ਹੈ, ਜਿਸ ਵਿਚ 5ਜੀ ਨਾਲ ਜੁੜੀ ਤਮਾਮ ਤਕਨਾਲੋਜੀ ਨੂੰ ਟੈਸਟ ਕੀਤਾ ਜਾਵੇਗਾ।
ਇਸ ਨਾਲ ਨਵੇਂ ਸਟਾਰਟਅਪ ਦੀ ਸ਼ੁਰੂਆਤ ਹੋ ਸਕੇਗੀ। 5ਜੀ ਦੇ ਰੋਲ ਆਊਟ 'ਚ ਭਲੇ ਹੀ ਭਾਰਤ ਦੂਜੇ ਦੇਸ਼ਾਂ ਤੋਂ ਪਿਛੜ ਗਿਆ ਹੋਵੇ ਪਰ 6ਜੀ ਨੂੰ ਲੈ ਕੇ ਸਰਕਾਰ ਪਿੱਛੇ ਨਹੀਂ ਰਹਿਣਾ ਚਾਹੁੰਦੀ। ਇਹ ਵਜ੍ਹਾ ਹੈ ਕਿ ਸਰਕਾਰ ਹੁਣ ਤੋਂ ਹੀ 6ਜੀ ਦੀ ਤਿਆਰੀ 'ਚ ਲੱਗ ਗਈ ਹੈ। ਈਵੈਂਟ 'ਚ ਪੀ.ਐੱਮ. ਮੋਦੀ ਦੇ ਨਾਲ ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਅਤੇ ਇੰਡਸਟਰੀ ਲੀਡਰਜ਼ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ
VIDEO | PM @narendramodi inaugurates the 7th edition of India Mobile Congress at Bharat Mandapam in Delhi. During the event, the PM will award 100 ‘5G Use Case Labs’ to educational institutions across the country. pic.twitter.com/9GWOqYNrUj
— Press Trust of India (@PTI_News) October 27, 2023
ਇਹ ਵੀ ਪੜ੍ਹੋ- 'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ
ਪੀ.ਐੱਮ. ਮੋਦੀ ਨੇ ਕੀਤਾ 100 5ਜੀ ਲੈਬਸ ਦਾ ਉਦਘਾਟਨ
ਪ੍ਰਧਾਨ ਮੰਤਰੀ ਨੇ ਕਈ ਸੂਬਿਆਂ 'ਚ 5ਜੀ ਲੈਬਸ ਦਾ ਉਦਘਾਟਨ ਕੀਤਾ ਹੈ। ਇਸ ਲਿਸਟ 'ਚ ਦਿੱਲੀ, ਪੰਜਾਬ, ਰਾਜਸਥਾਨ, ਬਿਹਾਰ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਉਤਰਾਖੰਡ ਸਮੇਤ ਹੋਰ ਸੂਬੇ ਸ਼ਾਮਲ ਹਨ। ਪੀ.ਐੱਮ. ਮੋਦੀ ਨੇ ਇਨ੍ਹਾਂ ਲੈਬਸ ਦੀ ਸ਼ੁਰੂਆਤ ਕਰਦੇ ਹੋਏ 6ਜੀ, ਏ.ਆਈ. ਅਤੇ ਸਾਈਬਰ ਸਕਿਓਰਿਟੀ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਅਸੀਂ ਇਥੇ 5ਜੀ ਰੋਲ ਆਊਟ ਲਈ ਇਕੱਠੇ ਹੋਏ ਸੀ।
ਦੁਨੀਆ 'ਚ ਸਭ ਤੋਂ ਤੇਜ਼ 5ਜੀ ਰੋਲ ਆਊਟ
ਪੀ.ਐੱਮ. ਮੋਦੀ ਨੇ ਕਿਹਾ ਕਿ 5ਜੀ ਰੋਲ ਆਊਟ ਨਾਲ ਅਸੀਂ ਰੀਚਆਊਟ ਤਕ ਪਹੁੰਚ ਰਹੇ ਹਨ। ਦੁਨੀਆ 'ਚ ਸਭ ਤੋਂ ਤੇਜ਼ੀ ਨਾਲ 5ਜੀ ਨੈੱਟਵਰਕ ਰੋਲ ਆਊਟ ਕੀਤਾ ਗਿਆ ਹੈ। ਮੋਬਾਇਲ ਇੰਟਰਨੈੱਟ ਸਪੀਡ ਵੀ ਹੁਣ ਕਾਫੀ ਬਿਹਤਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ 5ਜੀ ਤੋਂ ਬਾਅਦ 6ਜੀ 'ਚ ਵਰਲਡ ਲੀਡਰ ਬਣਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਾਂ। ਇਸਦੇ ਨਾਲ ਹੀ ਉਨ੍ਹਾਂ 2ਜੀ ਸਪੈਕਟਰਮ ਘਪਲੇ ਦੇ ਨਾਲ ਹੀ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਿਆ।
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ
Addressing the India Mobile Congress. https://t.co/wY1CG1Hw5A
— Narendra Modi (@narendramodi) October 27, 2023
ਇਹ ਵੀ ਪੜ੍ਹੋ- ਇੰਡੀਆ ਨਹੀਂ 'ਭਾਰਤ' ਲਿਖੋ, ਕਿਤਾਬਾਂ 'ਚ ਬਦਲੇਗਾ ਦੇਸ਼ ਦਾ ਨਾਂ! NCERT ਪੈਨਲ ਨੇ ਕੀਤੀ ਸਿਫਾਰਿਸ਼
ਉਨ੍ਹਾਂ ਕਿਹਾ ਕਿ 6ਜੀ ਦੇ ਮਾਮਲੇ 'ਚ ਭਾਰਤ ਦੁਨੀਆ ਨੂੰ ਲੀਡ ਕਰੇਗਾ। ਇੰਟਰਨੈੱਟ ਸਪੀਡ 'ਚ ਸੁਧਾਰ ਨਾਲ ਈਜ਼ ਆਫ ਲਿਵਿੰਗ 'ਚ ਵੀ ਸੁਧਾਰ ਹੋਵੇਗਾ। ਇਸ ਨਾਲ ਲੋਕ ਆਸਾਨੀ ਨਾਲ ਆਪਣੇ ਡਾਕਟਰ ਨਾਲ ਜੁੜ ਸਕਦੇ ਹਨ, ਵਿਦਿਆਰਥੀ ਅਧਿਆਪਕ ਅਤੇ ਕਿਸਾਨ ਆਪਣੀ ਖੇਤੀ ਬਾਰੇ ਪਤਾ ਕਰ ਪਾਉਂਦਾ ਹੈ।
22 ਦੇਸ਼ਾਂ ਦੇ ਨੁਮਾਇੰਦੇ ਲੈ ਰਹੇ ਭਾਗ
ਆਈ.ਐੱਮ.ਸੀ. 2023 'ਚ ਲਗਭਗ 22 ਦੇਸ਼ਾਂ ਦੇ ਇਕ ਲੱਖ ਤੋਂ ਵੱਧ ਨੁਮਾਇੰਦੇ ਭਾਗ ਲੈਣ ਵਾਲੇ ਹਨ, ਜਿਨ੍ਹਾਂ 'ਚ ਲਗਭਗ 5000 ਸੀ.ਈ.ਓ. ਪੱਧਰ ਦੇ ਪ੍ਰਤੀਨਿਧੀ, 230 ਐਕਸਹਿਬਿਟਰਜ਼, 400 ਸਟਾਰਟਅਪ ਅਤੇ ਹੋਰ ਹਿੱਤਧਾਰਕ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਔਰਤਾਂ ਹੀ ਨਹੀਂ ਹੁਣ ਪੁਰਸ਼ ਵੀ ਲੈ ਸਕਣਗੇ ਗਰਭ ਨਿਰੋਧਕ, ICMR ਨੇ ਕੀਤਾ ਸਫ਼ਲ ਪ੍ਰੀਖਣ