ਗਾਂਧੀ ਜਯੰਤੀ ਤੋਂ ਪਟੇਲ ਜਯੰਤੀ ਤੱਕ ਪੈਦਲ ਯਾਤਰਾ ਕੱਢਣ ਭਾਜਪਾ ਸੰਸਦ ਮੈਂਬਰ: PM ਮੋਦੀ

07/09/2019 12:30:45 PM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਆਉਣ ਵਾਲੀ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੋਂ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੌਰਾਨ ਆਪਣੇ ਆਪਣੇ ਸੰਸਦੀ ਖੇਤਰਾਂ 'ਚ 150 ਕਿਲੋਮੀਟਰ ਦੀ ਪੈਦਲ ਯਾਤਰਾ ਕੱਢਣ ਲਈ ਕਿਹਾ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਜਪਾ ਸੰਸਦੀ ਪਾਰਟੀ ਦੀ ਬੈਠਕ 'ਚ ਪਾਰਟੀ ਸੰਸਦ ਮੈਂਬਰਾਂ ਨੂੰ ਸੰਬੋਧਿਤ ਕਰਦੇ ਹੋਏ ਲੋਕਸਭਾ ਦੇ ਨਾਲ-ਨਾਲ ਰਾਜ ਸਭਾ ਮੈਂਬਰਾਂ ਨੂੰ ਵੀ ਭਾਜਪਾ ਸੰਗਠਨ ਵੱਲੋਂ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਨੂੰ ਕਿਹਾ। ਜੋਸ਼ੀ ਨੇ ਦੱਸਿਆ, ''ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਪਿੰਡਾਂ ਦਾ ਵਿਕਾਸ ਅਤੇ ਜ਼ੀਰੋ ਬਜਟ ਖੇਤੀ ਨੂੰ ਉਤਸ਼ਾਹਿਤ ਕਰਦੇ ਹੋਏ ਪਿੰਡਾਂ ਨੂੰ ਆਤਮ ਨਿਰਭਰ ਬਣਾਉਣਾ ਹੈ।''

ਸੰਸਦੀ ਪਾਰਟੀ ਦੀ ਬੈਠਕ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਮੈਂਬਰਾਂ ਨੂੰ ਬਜਟ ਦੇ ਬਾਰੇ 'ਚ ਦੱਸਿਆ। ਉਨ੍ਹਾਂ ਨੇ ਬਜਟ ਨੂੰ ਦੂਰਦਰਸ਼ੀ ਦੱਸਿਆ। ਜੋਸ਼ੀ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਸੰਕਲਪ ਪੱਤਰ 'ਚ ਕਿਹਾ ਸੀ ਕਿ ਇਹ ਭਵਿੱਖ ਦੇ ਬਾਰੇ 'ਚ ਸਾਡੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਕਰਦਾ ਹੈ। ਹੁਣ ਸਾਨੂੰ ਇਸ ਦਿਸ਼ਾ 'ਚ ਅੱਗੇ ਵੱਧਣਾ ਹੈ।


Iqbalkaur

Content Editor

Related News