ਰਾਮ ਮੰਦਿਰ ਜਿੰਨਾ ਹੀ ਸ਼ਾਨਦਾਰ ਹੋਵੇਗਾ ਕਲਕੀ ਮੰਦਰ, PM ਮੋਦੀ ਅੱਜ ਸੰਭਲ ''ਚ ਰੱਖਣਗੇ ਨੀਂਹ ਪੱਥਰ
Monday, Feb 19, 2024 - 02:52 AM (IST)
ਸੰਭਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 19 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਐਨਚੋਡਾ ਕੰਬੋਹ ਵਿੱਚ ਬਣਨ ਜਾ ਰਹੇ ਸ਼੍ਰੀ ਕਲਕੀ ਨਰਾਇਣ ਦੇ ਵਿਸ਼ਾਲ ਮੰਦਰ ਦਾ ਨੀਂਹ ਪੱਥਰ ਰੱਖਣਗੇ। ਕਾਂਗਰਸ ਤੋਂ 6 ਸਾਲ ਲਈ ਕੱਢੇ ਗਏ ਨੇਤਾ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਇਸ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਪੀਐਮ ਮੋਦੀ ਨੂੰ ਸੱਦਾ ਦਿੱਤਾ ਸੀ। ਅੱਜ ਸੰਭਲ 'ਚ ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਸਮੇਂ ਲਈ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10.30 ਵਜੇ ਸੰਭਲ ਪਹੁੰਚਣਗੇ ਅਤੇ ਇੱਥੇ ਨੀਂਹ ਪੱਥਰ ਰੱਖਣ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪੀਐਮ ਮੋਦੀ ਦੁਪਹਿਰ 1.30 ਵਜੇ ਲਖਨਊ ਪਹੁੰਚਣਗੇ ਅਤੇ ਹੋਰ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਸ਼੍ਰੀ ਕਲਕੀ ਨਰਾਇਣ ਮੰਦਰ ਬਾਰੇ ਮਹੰਤ ਨੇ ਦਾਅਵਾ ਕੀਤਾ ਹੈ ਕਿ ਇੱਥੇ ਸਥਿਤ ਭਗਵਾਨ ਕਲਕੀ ਦਾ ਮੰਦਰ 1 ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਥੇ ਮੌਜੂਦ ਕਲਕੀ ਨਰਾਇਣ ਮੰਦਰ ਦਾ 300 ਸਾਲ ਪਹਿਲਾਂ ਇੰਦੌਰ ਦੀ ਮਹਾਰਾਣੀ ਅਹਿਲਿਆਬਾਈ ਹੋਲਕਰ ਨੇ ਮੁਰੰਮਤ ਕਰਵਾਈ ਸੀ।
ਇਹ ਵੀ ਪੜ੍ਹੋ- ਚੰਡੀਗੜ੍ਹ ਮੀਟਿੰਗ 'ਚ ਫ਼ਿਰ ਫੱਸ ਗਿਆ ਪੇਚ, ਕੁਰਸੀਆਂ ਤੋਂ ਉੱਠ ਖੜ੍ਹੇ ਕਿਸਾਨ (ਵੀਡੀਓ)
ਮੰਦਰ ਰਾਮ ਮੰਦਿਰ ਜਿੰਨਾ ਹੀ ਸ਼ਾਨਦਾਰ ਹੋਵੇਗਾ
ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਦੱਸਿਆ ਕਿ ਇਹ ਮੰਦਰ ਬਹੁਤ ਹੀ ਸ਼ਾਨਦਾਰ ਬਣਾਇਆ ਜਾਵੇਗਾ ਅਤੇ ਇਸ ਵਿੱਚ ਉਹੀ ਗੁਲਾਬੀ ਪੱਥਰ ਵਰਤਿਆ ਜਾਵੇਗਾ ਜੋ ਰਾਮ ਮੰਦਰ ਬਣਾਉਣ ਵਿੱਚ ਵਰਤਿਆ ਗਿਆ ਹੈ। ਮੰਦਰ ਦਾ ਚਬੂਤਰਾ 11 ਫੁੱਟ ਉੱਚਾ ਹੋਵੇਗਾ ਅਤੇ ਮੰਦਰ ਦੀ ਕੁੱਲ ਉਚਾਈ 108 ਫੁੱਟ ਹੋਵੇਗੀ। ਇੰਨਾ ਹੀ ਨਹੀਂ ਮੰਦਰ ਦੇ ਅੰਦਰ 10 ਪਾਵਨ ਅਸਥਾਨ ਬਣਾਏ ਜਾਣਗੇ, ਜਿਸ ਵਿਚ ਭਗਵਾਨ ਵਿਸ਼ਨੂੰ ਦੇ ਦਸ ਅਵਤਾਰਾਂ ਦੀਆਂ ਮੂਰਤੀਆਂ ਮੌਜੂਦ ਹੋਣਗੀਆਂ। ਪ੍ਰਮੋਦ ਕ੍ਰਿਸ਼ਨਮ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 68 ਤੀਰਥ ਅਸਥਾਨ ਹਨ, ਇਸ ਲਈ 68 ਤੀਰਥ ਸਥਾਨ ਵੀ ਮੰਦਰ ਦੇ ਅਹਾਤੇ ਵਿੱਚ ਸਥਾਪਿਤ ਕੀਤੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।