PM ਮੋਦੀ ਅੱਜ World Food India 2023 ਦਾ ਕਰਨਗੇ ਉਦਘਾਟਨ, 80 ਦੇਸ਼ਾਂ ਦੇ ਲੋਕਾਂ ਦਾ ਹੋਵੇਗਾ ਸੁਆਗਤ
Friday, Nov 03, 2023 - 09:54 AM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਵਰਲਡ ਫੂਡ ਇੰਡੀਆ ਦੇ ਦੂਜੇ ਐਡੀਸ਼ਨ ਦਾ ਉਦਘਾਟਨ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਇਕ ਲੱਖ ਤੋਂ ਜ਼ਿਆਦਾ ਸਵੈ ਸਹਾਇਤਾ ਗਰੁੱਪਾਂ ਨੂੰ ਸ਼ੁਰੂਆਤੀ ਪੂੰਜੀ ਸਹਾਇਤਾ ਦੀ ਵੰਡ ਕਰਨਗੇ। ਉਹ ਇਕ ਫੂਡ ਸਟਰੀਟ ਦਾ ਵੀ ਉਦਘਾਟਨ ਕਰਨਗੇ। ਇਸ 'ਚ ਖੇਤਰੀ ਪਕਵਾਨਾਂ ਅਤੇ ਸ਼ਾਹੀ ਪਾਕ ਵਿਰਾਸਤ ਨੂੰ ਦਿਖਾਇਆ ਜਾਵੇਗਾ।
ਇਸ 'ਚ 200 ਤੋਂ ਜ਼ਿਆਦਾ ਸ਼ੈੱਫ ਹਿੱਸਾ ਲੈਣਗੇ ਅਤੇ ਪਰੰਪਰਾਵਾਦੀ ਭਾਰਤੀ ਪਕਵਾਨ ਪੇਸ਼ ਕਰਨਗੇ। ਇਸ ਦਾ ਪਹਿਲਾ ਐਡੀਸ਼ਨ ਸਾਲ 2017 'ਚ ਆਯੋਜਿਤ ਕੀਤਾ ਗਿਆ ਸੀ ਪਰ ਬਾਅਦ ਦੇ ਸਾਲਾਂ 'ਚ ਕੋਰੋਨਾ ਮਹਾਮਾਰੀ ਕਾਰਨ ਇਸ ਦਾ ਆਯੋਜਨ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਦੀਵਾਲੀ ਤੋਂ ਪਹਿਲਾਂ ਹੋਣਗੇ ਮਾਲੋਮਾਲ
ਇਹ ਆਯੋਜਨ ਪ੍ਰਮੁੱਖ ਫੂਡ ਪ੍ਰੋਸੈਸਿੰਗ ਕੰਪਨੀਆਂ ਦੇ ਮੁੱਖ ਅਧਿਕਾਰੀਆਂ ਸਮੇਤ 80 ਤੋਂ ਜ਼ਿਆਦਾ ਦੇਸ਼ ਦੇ ਪ੍ਰਤੀਭਾਗੀਆਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਸ 'ਚ 1200 ਤੋਂ ਜ਼ਿਆਦਾ ਵਿਦੇਸ਼ੀ ਖ਼ਰੀਦਦਾਰਾਂ ਦੇ ਨਾਲ 'ਰਿਵਰਸ ਬਾਇਰ ਸੇਲਰ ਮੀਟ' ਦੀ ਵੀ ਸਹੂਲਤ ਹੋਵੇਗੀ। ਨੀਦਰਲੈਂਡ ਹਿੱਸੇਦਾਰ ਦੇਸ਼ ਦੇ ਰੂਪ 'ਚ ਕੰਮ ਕਰੇਗਾ, ਜਦੋਂ ਕਿ ਜਾਪਾਨ ਇਸ ਆਯੋਜਨ ਦਾ ਫੋਕਸ ਦੇਸ਼ ਹੋਵੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8