ਅਬੂਧਾਬੀ ’ਚ ਹਿੰਦੂ ਮੰਦਰ ਬਣ ਕੇ ਤਿਆਰ, 24 ਫਰਵਰੀ ਨੂੰ ਪੀ. ਐੱਮ. ਮੋਦੀ ਕਰਨਗੇ ਉਦਘਾਟਨ

Friday, Dec 29, 2023 - 06:01 AM (IST)

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ. ਏ. ਈ. ਦੇ ਅਬੂਧਾਬੀ ਵਿੱਚ ਬੀ. ਏ. ਪੀ. ਐੱਸ. ਹਿੰਦੂ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ’ਚ ਹਿੱਸਾ ਲੈਣ ਲਈ ਜਾਣਗੇ। ਉਨ੍ਹਾਂ ਨੂੰ ਮੰਦਰ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਹੈ। ਮੰਦਰ ਦਾ ਇਕ ਵਫਦ ਉਨ੍ਹਾਂ ਨੂੰ ਸੱਦਾ ਦੇਣ ਲਈ ਨਵੀਂ ਦਿੱਲੀ ਵਿੱਚ 7 ​​ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਨਿਵਾਸ ਪਹੁੰਚਿਆ। ਪੀ. ਐੱਮ. ਮੋਦੀ ਨੇ ਇਸ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਮੰਦਰ ਦਾ ਪ੍ਰਾਣ ਪ੍ਰਤ੍ਰਿਸ਼ਠਾ ਮਹਾਉਤਸਵ 14 ਫਰਵਰੀ 2024 ’ਚ ਕਰਵਾਇਆ ਜਾਵੇਗਾ। ਉੱਥੇ ਹੀ ਅਯੁੱਧਿਆ ’ਚ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਹੋਣਾ, ਜਿਸ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਮੋਦੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਮਹਾਰਿਸ਼ੀ ਵਾਲਮੀਕਿ ਜੀ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਕੌਮਾਂਤਰੀ ਹਵਾਈ ਅੱਡਾ

ਮੰਦਰ ਨਾਲ ਜੁੜੇ ‘ਐਕਸ’ ਅਕਾਊਂਟ ’ਤੇ ਪੀ. ਐੱਮ. ਮੋਦੀ ਨੂੰ ਸੱਦਾ ਦਿੱਤੇ ਜਾਣ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਲਿਖਿਆ ਗਿਆ ਹੈ-‘ਪੂਜਨੀਕ ਈਸ਼ਵਰਚਰਨਦਾਸ ਸਵਾਮੀ ਜੀ ਅਤੇ ਪੂਜਨੀਕ ਬ੍ਰਹਮਵਿਹਾਰੀ ਸਵਾਮੀ ਜੀ ਨੇ ਗੁਰੂਵਰ ਮਹੰਤ ਸਵਾਮੀ ਜੀ ਵੱਲੋਂ ਅਬੂਧਾਬੀ, ਯੂ. ਏ. ਈ. 14 ਫਰਵਰੀ 2024 ਨੂੰ ਬੀ. ਏ. ਪੀ. ਐੱਸ. ਹਿੰਦੂ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ’ਚ ਸ਼ਾਮਲ ਹੋਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ। ਮੋਦੀ ਜੀ ਨੇ ਇਸ ਸੱਦੇ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਹੈ।’

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਮੰਦਰ ਦੇ ਪ੍ਰਧਾਨ 'ਤੇ ਚੱਲੀਆਂ ਗੋਲ਼ੀਆਂ, ਕੁਝ ਦਿਨ ਪਹਿਲਾਂ ਲਿਖੇ ਗਏ ਸੀ ਖ਼ਾਲਿਸਤਾਨ ਪੱਖੀ ਨਾਅਰੇ

ਮੋਦੀ ਨੂੰ ਕਿਹਾ ਪੂਜਨੀਕ ਸਵਾਮੀ ਮਹਾਰਾਜ ਦਾ ਲਾਡਲਾ ਪੁੱਤਰ

ਬੀ. ਏ. ਪੀ. ਐੱਸ. ਸੰਸਥਾ ਦੇ ਮੁਖੀ ਮਹੰਤ ਸਵਾਮੀ ਨੇ ਪੀ. ਐੱਮ. ਮੋਦੀ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ਉਨ੍ਹਾਂ ਨੂੰ ਸਤਿਕਾਰਯੋਗ ਪ੍ਰਧਾਨ ਸਵਾਮੀ ਮਹਾਰਾਜ ਦੇ ਲਾਡਲੇ ਪੁੱਤਰ ਵਜੋਂ ਸੰਬੋਧਿਤ ਕੀਤਾ ਹੈ। ਬੀ. ਏ. ਪੀ. ਐੱਸ. ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਵਾਮੀ ਈਸ਼ਵਰਚਰਨਦਾਸ ਨੇ ਦੇਸ਼ ਅਤੇ ਦੁਨੀਆ ’ਚ ਪੀ. ਐੱਮ. ਮੋਦੀ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਰਵਾਇਤੀ ਤੌਰ ’ਤੇ ਹਾਰ ਅਤੇ ਭਗਵਾ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News