ਪੀ.ਐੱਮ. ਮੋਦੀ ਅੱਜ ਲਾਲ ਕਿਲੇ ''ਤੇ ਲਹਿਰਾਉਣਗੇ ਤਿਰੰਗਾ

Thursday, Aug 15, 2019 - 01:54 AM (IST)

ਪੀ.ਐੱਮ. ਮੋਦੀ ਅੱਜ ਲਾਲ ਕਿਲੇ ''ਤੇ ਲਹਿਰਾਉਣਗੇ ਤਿਰੰਗਾ

ਨਵੀਂ ਦਿੱਲੀ— ਆਜ਼ਾਦੀ ਦਿਵਸ ਸਮਾਗਮ 'ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ 'ਤੇ ਝੰਡਾ ਲਹਿਰਾਉਣਗੇ। ਇਸ ਵਾਰ ਭਾਰਤੀ ਹਵਾਈ ਫੌਜ ਦੀਆਂ 3 ਮਹਿਲਾ ਅਧਿਕਾਰੀ ਪੀ.ਐੱਮ. ਮੋਦੀ ਨਾਲ ਮੌਜੂਦ ਰਹਿਣਗੀਆਂ। ਇਨ੍ਹਾਂ 'ਚ ਜਿਥੇ ਫਲਾਇੰਗ ਅਫਸਰ ਪ੍ਰੀਤਮ ਸਾਂਗਵਾਨ ਪੀ.ਐੱਮ. ਮੋਦੀ ਨੂੰ ਰਾਸ਼ਟਰੀ ਝੰਡਾ ਲਿਹਰਾਉਣ 'ਚ ਮਦਦ ਕਰਣਗੀ ਤਾਂ ਉਥੇ ਹੀ ਫਲਾਈਟ ਲੈਫਟੀਨੈਂਟ ਜਯੋਤੀ ਯਾਦਵ ਤੇ ਫਲਾਈਟ ਲੈਫਟੀਨੈਂਟ ਮਾਨਸੀ ਗੇਦਾ ਪੀ.ਐੱਮ. ਮੋਦੀ ਦੇ ਦੋਹਾਂ ਪਾਸੇ ਤਾਇਨਾਤ ਰਹਿਣਗੀਆਂ।

ਦਿੱਲੀ 'ਚ ਸੁਰੱਖਿਆ ਦੇ ਤੌਰ 'ਤੇ ਸਥਾਨਕ ਪੁਲਸ, ਸੁਰੱਖਿਆ ਕਰਮਚਾਰੀ, ਆਵਾਜਾਈ, ਰਾਸ਼ਟਰੀ ਸੁਰੱਖਿਆ ਗਾਰਡ, ਫੌਜ ਤੇ ਐੱਸ.ਪੀ.ਜੀ. ਕਮਾਂਡੋ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਸਮਾਨ ਤੋਂ ਵੀ ਨਜ਼ਰ ਰੱਖੀ ਜਾਵੇਗੀ। ਇਕ ਇੰਟੈਲੀਜੈਂਸ ਅਲਰਟ ਤੋਂ ਬਾਅਦ ਲਾਲ ਕਿਲਾ ਅਤੇ ਇਸ ਦੇ ਨੇੜੇ ਦਿੱਲੀ ਪੁਲਸ ਦੇ ਹਜ਼ਾਰਾਂ ਕਰਮਚਾਰੀਆਂ ਤੇ ਨੀਮ ਫੌਜੀ ਬਲਾਂ ਦੀ ਟੁਕੜੀ ਤਾਇਨਾਤ ਰਹੇਗੀ। ਲਾਲ ਕਿਲੇ ਦੇ ਹਰ ਮੋੜ 'ਤੇ ਸੈਂਕੜੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਇਮਾਰਤਾਂ ਦੀਆਂ ਛੱਤਾਂ 'ਤੇ ਰਾਇਫਲਾਂ ਨਾਲ ਸੁਰੱਖਿਆ ਕਰਮਚਾਰੀ ਤਾਇਨਾਤ ਹੋਣਗੇ।


author

Inder Prajapati

Content Editor

Related News