PM ਮੋਦੀ ਸ਼ਾਮ 7 ਵਜੇ ਜਾਣਗੇ ਭਾਜਪਾ ਦਫ਼ਤਰ , ਵਰਕਰਾਂ ਨੂੰ ਕਰ ਸਕਦੇ ਹਨ ਸੰਬੋਧਨ

06/04/2024 3:24:09 PM

ਨਵੀਂ ਦਿੱਲੀ — ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7 ਵਜੇ ਭਾਜਪਾ ਹੈੱਡਕੁਆਰਟਰ ਜਾ ਸਕਦੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਪੀਐਮ ਮੋਦੀ ਸ਼ਾਮ ਸੱਤ ਵਜੇ ਵਰਕਰਾਂ ਨੂੰ ਸੰਬੋਧਨ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰੁਝਾਨਾਂ ਮੁਤਾਬਕ ਐਨਡੀਏ 293 ਸੀਟਾਂ 'ਤੇ ਅੱਗੇ ਹੈ। ਜਦਕਿ ਇੰਡੀਆ ਅਲਾਇੰਸ 233 ਸੀਟਾਂ 'ਤੇ ਅਤੇ ਹੋਰ 17 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ।


Harinder Kaur

Content Editor

Related News