ਅੱਗ ਦੀਆਂ ਲਪਟਾਂ ''ਚ ਕਿਤਾਬਾਂ ਭਾਵੇਂ ਸੜ ਜਾਣ ਪਰ ਗਿਆਨ ਨੂੰ ਨਹੀਂ ਮਿਟਾ ਸਕਦੀਆਂ: PM ਮੋਦੀ

06/19/2024 2:21:26 PM

ਗਯਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਅੱਜ ਬਿਹਾਰ ਦੇ ਰਾਜਗੀਰ 'ਚ ਇਤਿਹਾਸਕ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕੀਤਾ। ਨਾਲੰਦਾ ਯੂਨੀਵਰਸਿਟੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਯੂਨੀਵਰਸਿਟੀ ਦੀ ਪੁਰਾਣੀ ਵਿਰਾਸਤ ਨੂੰ ਨੇੜਿਓਂ ਵੇਖਿਆ। ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਲੰਦਾ ਤੋਂ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਦੀ ਵਿਰਾਸਤ ਜੁੜੀ ਹੋਈ ਹੈ। ਮੈਨੂੰ ਤੀਜੇ ਕਾਰਜਕਾਲ ਦੀ ਸਹੁੰ ਚੁੱਕਣ ਮਗਰੋਂ ਨਾਲੰਦਾ ਆਉਣ ਦਾ ਮੌਕਾ ਮਿਲਿਆ ਹੈ। ਇਹ ਮੇਰਾ ਸੌਭਾਗ ਤਾਂ ਹੈ, ਨਾਲ ਹੀ ਮੈਂ ਇਸ ਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਸ਼ੁੱਭ ਸੰਕੇਤ ਦੇ ਰੂਪ ਵਿਚ ਵੇਖਦਾ ਹਾਂ। ਉਨ੍ਹਾਂ ਕਿਹਾ ਕਿ ਨਾਲੰਦਾ ਇਕ ਪਛਾਣ, ਸਨਮਾਨ, ਇਕ ਮੂਲ, ਮੰਤਰ, ਗੌਰਵ ਅਤੇ ਗਾਥਾ ਹੈ। ਨਾਲੰਦਾ ਇਸ ਸੱਚ ਦਾ ਐਲਾਨ ਹੈ ਕਿ ਅੱਗ ਦੀਆਂ ਲਪਟਾਂ 'ਚ ਕਿਤਾਬਾਂ ਭਾਵੇਂ ਸੜ ਜਾਣ ਪਰ ਅੱਗ ਦੀਆਂ ਲਪਟਾਂ ਗਿਆਨ ਨੂੰ ਨਹੀਂ ਮਿਟਾ ਸਕਦੀਆਂ।

ਇਹ ਵੀ ਪੜ੍ਹੋ- PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਕੀਤਾ ਉਦਘਾਟਨ, ਜਾਣੋ ਕੀ-ਕੀ ਹੋਣਗੀਆਂ ਸਹੂਲਤਾਂ

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਨਵਾਂ ਕੰਪਲੈਕਸ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਪਰਿਚੈ ਦੇਵੇਗਾ। ਨਾਲੰਦਾ ਦੱਸੇਗਾ ਕਿ ਜੋ ਰਾਸ਼ਟਰ, ਮਜ਼ਬੂਤ ਮਨੁੱਖੀ ਕਦਰਾਂ-ਕੀਮਤਾਂ ਨਾਲ ਖੜ੍ਹੇ ਹੁੰਦੇ ਹਨ, ਉਹ ਰਾਸ਼ਟਰ ਇਤਿਹਾਸ ਨੂੰ ਮੁੜ ਜਿਊਂਦਾ ਕਰ ਕੇ ਬਿਹਤਰ ਭਵਿੱਖ ਦੀ ਨੀਂਹ ਰੱਖਣਾ ਜਾਣਦੇ ਹਨ। ਨਾਲੰਦਾ ਸਿਰਫ ਭਾਰਤ ਦੇ ਹੀ ਅਤੀਤ ਦਾ ਮੁੜ ਜਾਗਰਣ ਨਹੀਂ ਹੈ। ਇਸ ਵਿਚ ਦੁਨੀਆ ਦੇ, ਏਸ਼ੀਆ ਦੇ ਕਿੰਨੇ ਹੀ ਦੇਸ਼ਾਂ ਦੀ ਵਿਰਾਸਤ ਜੁੜੀ ਹੋਈ ਹੈ। ਨਾਲੰਦਾ ਯੂਨੀਵਰਸਿਟੀ ਦੇ ਮੁੜ ਨਿਰਮਾਣ 'ਚ ਸਾਡੇ  ਸਾਥੀ ਦੇਸ਼ਾਂ ਦੀ ਭਾਗੀਦਾਰੀ ਵੀ ਰਹੀ ਹੈ। ਮੈਂ ਇਸ ਮੌਕੇ ਭਾਰਤ ਦੇ ਸਾਰੇ ਮਿੱਤਰ ਦੇਸ਼ਾਂ ਦਾ ਸੁਆਗਤ ਕਰਦਾ ਹਾਂ।

ਇਹ ਵੀ ਪੜ੍ਹੋ-  ਸਿੱਕਮ ’ਚ ਜ਼ਮੀਨ ਖਿਸਕਣ ਮਗਰੋਂ ਫਸੇ ਸੈਲਾਨੀਆਂ ’ਚੋਂ 1225 ਨੂੰ ਸੁਰੱਖਿਅਤ ਕੱਢਿਆ, NDRF ਟੀਮਾਂ ਜੁੱਟੀਆਂ

ਕੌਮੀਅਤ ਵੇਖ ਕੇ ਨਹੀਂ ਹੁੰਦਾ ਦਾਖ਼ਲਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ  ਕਿ ਪ੍ਰਾਚੀਨ ਨਾਲੰਦਾ ਵਿਚ ਬੱਚਿਆਂ ਦਾ ਦਾਖ਼ਲਾ ਉਨ੍ਹਾਂ ਦੀ ਪਛਾਣ, ਉਨ੍ਹਾਂ ਦੀ ਕੌਮੀਅਤ ਵੇਖ ਕੇ ਨਹੀਂ ਹੁੰਦਾ ਸੀ। ਹਰ ਦੇਸ਼, ਹਰ ਵਰਗ ਦੇ ਨੌਜਵਾਨ ਇੱਥੇ ਆਉਂਦੇ ਸਨ। ਨਾਲੰਦਾ ਯੂਨੀਵਰਸਿਟੀ ਦੇ ਇਸ ਨਵੇਂ ਕੰਪਲੈਕਸ ਵਿਚ ਸਾਨੂੰ ਉਸ ਪ੍ਰਾਚੀਨ ਵਿਵਸਥਾ ਨੂੰ ਫਿਰ ਤੋਂ ਮਜ਼ਬੂਤੀ ਦੇਣੀ ਹੈ। ਦੁਨੀਆ ਦੇ ਕਈ ਦੇਸ਼ਾਂ ਤੋਂ ਇੱਥੇ ਵਿਦਿਆਰਥੀ ਆਉਣ ਲੱਗੇ ਹਨ। ਇੱਥੇ ਨਾਲੰਦਾ ਵਿਚ 20 ਤੋਂ ਜ਼ਿਆਦਾ ਦੇਸ਼ਾਂ ਦੇ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। 


Tanu

Content Editor

Related News