G7 ਸੰਮੇਲਨ ਲਈ ਇਟਲੀ ਪਹੁੰਚੇ PM ਮੋਦੀ, ਵਿਸ਼ਵ ਨੇਤਾਵਾਂ ਨਾਲ ਕਰਨਗੇ ਦੁਵੱਲੀ ਗੱਲਬਾਤ (ਤਸਵੀਰਾਂ)

06/14/2024 10:22:34 AM

ਬਾਰੀ (ਇਟਲੀ) (ਭਾਸ਼ਾ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸਿਖਰ ਸੰਮੇਲਨ ਦੇ ‘ਆਊਟਰੀਚ ਸੈਸ਼ਨ’ ਵਿਚ ਹਿੱਸਾ ਲੈਣ ਲਈ ਅਪੁਲੀਆ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਵਿਸ਼ਵ ਦੇ ਨੇਤਾਵਾਂ ਨਾਲ ਵੱਖ-ਵੱਖ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਵਾਈ ਅੱਡੇ ਤੋਂ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਭਾਰਤ ਦੇ ਪ੍ਰਧਾਨ ਮੰਤਰੀ ਜੀ 7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਇਟਲੀ ਦੇ ਬ੍ਰਿੰਡੀਸੀ ਹਵਾਈ ਅੱਡੇ 'ਤੇ ਪਹੁੰਚੇ।'' ਬੁਲਾਰੇ ਨੇ ਦੱਸਿਆ ਪ੍ਰਧਾਨ ਮੰਤਰੀ ਦਾ ਅੱਜ ਦਾ ਦਿਨ ਬਹੁਤ ਬਿਜ਼ੀ ਰਹਿਣ ਵਾਲਾ ਹੈ। ਸਾਡੀਆਂ ਕਈ ਗਲੋਬਲ ਨੇਤਾਵਾਂ ਨਾਲ ਬੈਕ-ਟੂ-ਬੈਕ ਦੋ-ਪੱਖੀ ਮੀਟਿੰਗਾਂ ਹਨ। 

PunjabKesari

ਪੀ.ਐੱਮ. ਮੋਦੀ ਜੀ-7 ਸਿਖਰ ਸੰਮੇਲਨ ਦੇ 'ਆਊਟਰੀਚ ਸੈਸ਼ਨ' ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ, ਆਪਣੀ ਇੱਕ ਦਿਨ ਦੀ ਯਾਤਰਾ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੁਆਰਾ ਆਯੋਜਿਤ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਊਰਜਾ, ਅਫਰੀਕਾ ਅਤੇ ਮੈਡੀਟੇਰੀਅਨ ਖੇਤਰ 'ਤੇ ਇੱਕ ਸਿੰਪੋਜ਼ੀਅਮ ਵਿੱਚ ਸ਼ਾਮਲ ਹੋਣਗੇ। ਇਸ ਸੈਸ਼ਨ ਵਿੱਚ ਪੋਪ ਫਰਾਂਸਿਸ ਵੀ ਹਿੱਸਾ ਲੈਣਗੇ। ਪੋਪ ਫਰਾਂਸਿਸ ਦੀ ਮੋਦੀ ਨਾਲ ਦੁਵੱਲੀ ਗੱਲਬਾਤ ਦੀ ਵੀ ਉਮੀਦ ਹੈ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਇਟਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਇਕ ਬਿਆਨ 'ਚ ਕਿਹਾ ਸੀ, ''ਮੈਂ ਆਪਣੇ ਗ੍ਰਹਿ ਨੂੰ ਬਿਹਤਰ ਬਣਾਉਣ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਦੁਨੀਆ ਦੇ ਹੋਰ ਨੇਤਾਵਾਂ ਨੂੰ ਮਿਲਣ ਅਤੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਦੀ ਉਮੀਦ ਕਰ ਰਿਹਾ ਹਾਂ।'' 

PunjabKesari

ਪੜ੍ਹੋ ਇਹ ਅਹਿਮ ਖ਼ਬਰ-PM ਟਰੂਡੋ ਨੇ ਕੀਤਾ ਖੁਲਾਸਾ, ਕਰ ਲਿਆ ਸੀ ਅਸਤੀਫ਼ਾ ਦੇਣ ਦਾ ਫ਼ੈਸਲਾ

ਮੋਦੀ ਨੇ ਕਿਹਾ ਸੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਯਾਤਰਾ ਜੀ-7 ਸੰਮੇਲਨ ਲਈ ਇਟਲੀ ਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ 2021 ਵਿੱਚ ਜੀ-20 ਸਿਖਰ ਸੰਮੇਲਨ ਲਈ ਇਟਲੀ ਦੀ ਆਪਣੀ ਯਾਤਰਾ ਨੂੰ ਗਰਮਜੋਸ਼ੀ ਨਾਲ ਯਾਦ ਕਰਦਾ ਹਾਂ। ਪ੍ਰਧਾਨ ਮੰਤਰੀ ਮੇਲੋਨੀ ਦੀਆਂ ਪਿਛਲੇ ਸਾਲ ਭਾਰਤ ਦੀਆਂ ਦੋ ਫੇਰੀਆਂ ਨੇ ਸਾਡੇ ਦੁਵੱਲੇ ਏਜੰਡੇ ਨੂੰ ਗਤੀ ਅਤੇ ਡੂੰਘਾਈ ਲਿਆਉਣ ਵਿੱਚ ਮਦਦ ਕੀਤੀ। ਅਸੀਂ ਭਾਰਤ-ਇਟਲੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ ਅਤੇ ਇੰਡੋ-ਪੈਸੀਫਿਕ ਅਤੇ ਮੈਡੀਟੇਰੀਅਨ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਵਚਨਬੱਧ ਹਾਂ।'' ਉਨ੍ਹਾਂ ਕਿਹਾ, 'ਆਊਟਰੀਚ ਸੈਸ਼ਨ' ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ, ਊਰਜਾ, ਅਫਰੀਕਾ ਅਤੇ ਮੈਡੀਟੇਰੀਅਨ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਭਾਰਤ ਦੀ ਪ੍ਰਧਾਨਗੀ ਵਿੱਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਅਤੇ ਆਗਾਮੀ ਜੀ-7 ਸਿਖਰ ਸੰਮੇਲਨ ਦੇ ਨਤੀਜਿਆਂ ਵਿਚਕਾਰ ਵਧੇਰੇ ਤਾਲਮੇਲ ਲਿਆਉਣ ਅਤੇ 'ਗਲੋਬਲ ਸਾਊਥ' ਲਈ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਹੋਵੇਗਾ। ਮੈਂ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਹੋਰ ਨੇਤਾਵਾਂ ਨੂੰ ਮਿਲਣ ਲਈ ਉਤਸੁਕ ਹਾਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News