ਅਯੁੱਧਿਆ ਦੀਪ ਉਤਸਵ ’ਚ ਸ਼ਾਮਲ ਹੋਣਗੇ PM ਮੋਦੀ, 15 ਲੱਖ ਦੀਵੇ ਜਗਾ ਕੇ ਬਣੇਗਾ ਵਿਸ਼ਵ ਰਿਕਾਰਡ
Tuesday, Oct 18, 2022 - 11:45 AM (IST)

ਅਯੁੱਧਿਆ- ਅਯੁੱਧਿਆ ’ਚ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਵਾਰ ਦੀਪ ਉਤਸਵ ਨੂੰ ਹਰ ਵਾਰ ਤੋਂ ਵੱਧ ਸ਼ਾਨਦਾਰ ਬਣਾਉਣ ਦੀ ਯੋਜਨਾ ਹੈ। ਇਸ ਵਾਰ ਦੀਪ ਉਤਸਵ ’ਤੇ ਅਯੁੱਧਿਆ ਦੁਲਹਨ ਵਾਂਗ ਸਜ ਕੇ ਤਿਆਰ ਹੋਵੇਗੀ। ਦੇਸ਼ ਭਰ ਤੋਂ ਆਉਣ ਵਾਲੇ ਲੱਖਾਂ ਰਾਮ ਭਗਤ ਇਸ ਦੀਪ ਉਤਸਵ ’ਚ ਹਿੱਸਾ ਲੈਣਗੇ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਵਾਰ ਅਯੁੱਧਿਆ ਦੇ ਦੀਪ ਉਤਸਵ ’ਚ ਸ਼ਾਮਲ ਹੋਣਗੇ। ਇਸ ਵਾਰ ਯੋਗੀ ਸਰਕਾਰ 2.0 ਦਾ ਪਹਿਲਾ ਅਤੇ ਉਨ੍ਹਾਂ ਦੇ ਕਾਰਜਕਾਲ ਦਾ 6ਵਾਂ ਦੀਪ ਉਤਸਵ ਹੋਵੇਗਾ।
ਇਹ ਵੀ ਪੜ੍ਹੋ- PM ਮੋਦੀ ਫ਼ੌਜ ਦੇ ਜਵਾਨਾਂ ਨਾਲ ਮਨਾਉਣਗੇ ਦੀਵਾਲੀ, 21 ਅਕਤੂਬਰ ਨੂੰ ਜਾਣਗੇ ਕੇਦਾਰਨਾਥ
ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਦੀਪ ਉਤਸਵ ’ਚ ਹੋਣਗੇ ਸ਼ਾਮਲ
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦੀਪ ਉਤਸਵ ’ਤੇ ਅਯੁੱਧਿਆ ਆ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੀਪ ਉਤਸਵ ਪ੍ਰੋਗਰਾਮ ਅਯੁੱਧਿਆ ’ਚ ਹੋਵੇਗਾ। ਇਸ ਤੋਂ ਇਲਾਵਾ ਚਰਚਾ ਹੈ ਕਿ ਇਸ ਵਾਰ ਦੀਪ ਉਤਸਵ ’ਤੇ ਕਈ ਦੇਸ਼ਾਂ ਦੇ ਅੰਬੈਂਸਡਰ ਵੀ ਅਯੁੱਧਿਆ ਪਹੁੰਚ ਸਕਦੇ ਹਨ।
ਇਹ ਵੀ ਪੜ੍ਹੋ- ਪਿਤਾ ਦੇ ਸੰਘਰਸ਼ ਦੀ ਕਹਾਣੀ; ਪੁੱਤ ਦੀ ਮੌਤ ਦੇ ਇਨਸਾਫ਼ ਲਈ 72 ਦੀ ਉਮਰ ’ਚ ਕਾਨੂੰਨ ਦੀ ਪੜ੍ਹਾਈ ਕਰ ਜਿੱਤੀ ਜੰਗ
15 ਲੱਖ ਦੀਵੇ ਜਗਾ ਕੇ ਬਣਾਇਆ ਜਾਵੇਗਾ ਰਿਕਾਰਡ
ਅਯੁੱਧਿਆ ’ਚ ਦੀਪ ਉਤਸਵ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ ਹਨ, ਇਸ ਨੂੰ ਲੈ ਕੇ ਖਾਕਾ ਵੀ ਤਿਆਰ ਕਰ ਲਿਆ ਗਿਆ ਹੈ। ਉੱਥੇ ਹੀ ਇਸ ਵਾਰ 15 ਲੱਖ ਦੀਵੇ ਦੀਪ ਉਤਸਵ ’ਤੇ ਜਗਾ ਕੇ ਰਿਕਾਰਡ ਬਣਾਉਣ ਦੀ ਤਿਆਰੀ ਹੈ। ਮੰਨਿਆ ਜਾ ਰਿਹਾ ਹੈ ਕਿ ਇਕ ਵਾਰ ਫਿਰ ਰਾਮ ਕੀ ਪੈੜੀ ਦੇ ਨਾਲ-ਨਾਲ ਅਯੁੱਧਿਆ ਦੇ ਸਾਰੇ ਪੌਰਾਣਿਕ ਕੁੰਡ ਮੰਦਰ ਇਕ ਵਾਰ ਫਿਰ ਦੀਵਿਆਂ ਨਾਲ ਜਗਮਗਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ- ਭਾਰਤ-ਪਾਕਿ ਸਰਹੱਦ ’ਤੇ ਬਣੇ ਇਸ ਸਕੂਲ 'ਚ ਪੜ੍ਹਿਆ ਹਰ ਦੂਜਾ ਬੱਚਾ ਬਣਦਾ ਹੈ ਡਾਕਟਰ