ਪ੍ਰਧਾਨ ਮੰਤਰੀ ਮੋਦੀ ਅੱਜ B20 ਸੰਮੇਲਨ ਨੂੰ ਕਰਨਗੇ ਸੰਬੋਧਨ, 55 ਦੇਸ਼ਾਂ ਦੇ ਨੁਮਾਇੰਦੇ ਲੈਣਗੇ ਹਿੱਸਾ
Sunday, Aug 27, 2023 - 05:45 AM (IST)
ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਇੱਥੇ ਬੀ20 ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਇਸ ਸੰਮੇਲਨ ਨੇ ਬੀ20 ਇੰਡੀਆ ਆਫੀਸ਼ੀਅਲ ਸਟੇਟਮੈਂਟ (ਬੀ20 ਇੰਡੀਆ ਕਮਿਊਨੀਕ) 'ਤੇ ਵਿਚਾਰ-ਵਟਾਂਦਰਾ ਕਰਨ ਲਈ ਨੀਤੀ ਨਿਰਮਾਤਾਵਾਂ, ਪ੍ਰਮੁੱਖ ਵਪਾਰਕ ਨੇਤਾਵਾਂ ਅਤੇ ਦੁਨੀਆ ਭਰ ਦੇ ਮਾਹਰਾਂ ਨੂੰ ਇਕੱਠੇ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਹਵਾਈ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 1000 ਤੋਂ ਵੱਧ ਉਡਾਣਾਂ ਹੋ ਸਕਦੀਆਂ ਨੇ ਰੱਦ
55 ਦੇਸ਼ਾਂ ਦੇ 1500 ਤੋਂ ਵੱਧ ਡੈਲੀਗੇਟ ਲੈ ਰਹੇ ਨੇ ਹਿੱਸਾ
ਵਪਾਰ 20 (B20) ਵਿਸ਼ਵ ਵਪਾਰਕ ਭਾਈਚਾਰੇ ਦੇ ਨਾਲ ਅਧਿਕਾਰਤ G20 ਸੰਵਾਦ ਫੋਰਮ ਹੈ। ਇਸ ਦੀ ਸਥਾਪਨਾ 2010 ਵਿੱਚ ਕੀਤੀ ਗਈ ਸੀ। B20 ਜੀ20 ਵਿਚ ਗੱਲਬਾਤ ਕਰਨ ਵਾਲੇ ਸਮੂਹਾਂ ਵਿਚੋਂ ਸਭ ਤੋਂ ਪ੍ਰਮੁੱਖ ਹੈ, ਜਿਸ ਵਿਚ ਕੰਪਨੀਆਂ ਅਤੇ ਵਪਾਰਕ ਸੰਸਥਾਵਾਂ ਭਾਈਵਾਲ ਹਨ। ਬਿਆਨ ਮੁਤਾਬਕ B20 ਆਰਥਿਕ ਵਿਕਾਸ ਅਤੇ ਵਿਕਾਸ ਨੂੰ ਤੇਜ਼ ਕਰਨ ਲਈ ਕਾਰਵਾਈਯੋਗ ਠੋਸ ਨੀਤੀ ਦੀਆਂ ਸਿਫ਼ਾਰਸ਼ਾਂ ਕਰਦਾ ਹੈ। ਇਹ ਤਿੰਨ ਦਿਨਾਂ ਸਿਖਰ ਸੰਮੇਲਨ 25 ਅਗਸਤ ਨੂੰ ਸ਼ੁਰੂ ਹੋਇਆ ਸੀ। ਇਸ ਵਿਚ ਲਗਭਗ 55 ਦੇਸ਼ਾਂ ਦੇ 1500 ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8