ਕੇਦਾਰਨਾਥ ਮੰਦਰ ਕੰਪਲੈਕਸ ’ਚ PM ਮੋਦੀ ਵਲੋਂ ਜੁੱਤੀਆਂ ਪਹਿਨਣ ’ਤੇ ਹੋਇਆ ਵਿਵਾਦ

Monday, Nov 08, 2021 - 10:21 AM (IST)

ਕੇਦਾਰਨਾਥ ਮੰਦਰ ਕੰਪਲੈਕਸ ’ਚ PM ਮੋਦੀ ਵਲੋਂ ਜੁੱਤੀਆਂ ਪਹਿਨਣ ’ਤੇ ਹੋਇਆ ਵਿਵਾਦ

ਦੇਹਰਾਦੂਨ  (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੇਦਾਰਨਾਥ ਮੰਦਰ ’ਚ ਜੁੱਤੀਆਂ ਪਾ ਕੇ ਜਾਣ ’ਤੇ ਵਿਵਾਦ ਖੜਾ ਹੋ ਗਿਆ ਹੈ। ਕਾਂਗਰਸ ਨੇ ਐਤਵਾਰ ਨੂੰ ਕੇਦਾਰਨਾਥ ਮੰਦਰ ਦੇ ਗਰਭ ਗ੍ਰਹਿ ਤੋਂ ਪ੍ਰਧਾਨ ਮੰਤਰੀ ਦੀ ਪੂਜਾ ਦਾ ਲਾਈਵ ਪ੍ਰਸਾਰਣ ਅਤੇ ਮੰਦਰ ਕੰਪਲੈਕਸ ’ਚ ਜੁੱਤੀਆਂ ਪਹਿਨਣ ’ਤੇ ਸਖ਼ਤ ਇਤਰਾਜ਼ ਕੀਤਾ ਅਤੇ ਇਸ ਨੂੰ ਮੰਦਰ ਦੀਆਂ ਪਰੰਪਰਾਵਾਂ ਦੀ ਉਲੰਘਣਾ ਦੱਸਿਆ।

ਇਹ ਵੀ ਪੜ੍ਹੋ : ਪਤਨੀ ਨੇ ਪਾਕਿਸਤਾਨ ਦੀ ਜਿੱਤ ’ਤੇ ਮਨਾਇਆ ਜਸ਼ਨ, ਪਤੀ ਨੇ ਦਰਜ ਕਰਵਾਈ ਸ਼ਿਕਾਇਤ

ਪੀ.ਐੱਮ. ਮੋਦੀ ਦੇ ਸ਼ੁੱਕਰਵਾਰ ਦੇ ਕੇਦਾਰਧਾਮ ਦੌਰੇ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਇਕ ਟਵੀਟ ’ਚ ਕਿਹਾ,‘‘ਗਰਭਗ੍ਰਹਿ ’ਚੋਂ ਜਿਸ ਤਰੀਕੇ ਨਾਲ ਪੂਜਾ ਦਾ ਪ੍ਰਸਾਰਣ ਕੀਤਾ ਗਿਆ, ਉਸ ਨੇ ਮੈਨੂੰ ਕੱਲ ਤੋਂ ਹੀ ਵੱਡੀ ਪਰੇਸ਼ਾਨੀ ਵਿਚ ਪਾਇਆ ਹੈ ਪਰ ਸ਼ਿਵ ਦੇ ਸਾਹਮਣੇ ਤਾਂ ਸਾਰੇ ਭਗਤ ਬਰਾਬਰ ਹਨ। ਭਵਿੱਖ ’ਚ ਕਿਵੇਂ ਕਿਸੇ ਨੂੰ ਕਿਹਾ ਜਾਵੇਗਾ ਕਿ ਗਰਭਗ੍ਰਹਿ ਵਿਚ ਤੁਸੀਂ ਕੈਮਰਾ ਲੈ ਕੇ ਨਹੀਂ ਜਾ ਸਕਦੇ। ਤੁਸੀਂ ਮੋਬਾਇਲ ਲੈ ਕੇ ਨਹੀਂ ਜਾ ਸਕਦੇ। ਤੁਸੀਂ ਰਿਕਾਰਡਿੰਗ ਨਹੀਂ ਕਰ ਸਕਦੇ। ਫਿਰ ਹੌਲੀ-ਹੌਲੀ ਲੋਕ ਦੂਜੀਆਂ ਪਰੰਪਰਾਵਾਂ ਅਤੇ ਮਾਨਤਾਵਾਂ ਨੂੰ ਵੀ ਤੋੜਨਗੇ।’’

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਇਸ ਤੋਂ ਬਾਅਦ, ਪ੍ਰਦੇਸ਼ ਕਾਂਗਰਸ ਪ੍ਰਧਾਨ ਗਣੇਸ਼ ਗੋਦਿਆਲ ਦਾ ਸੋਸ਼ਲ ਮੀਡੀਆ ’ਤੇ ਇਕ ਪੁਰਾਣਾ ਵੀਡੀਓ ਕਈ ਵਾਰ ਵੇਖਿਆ ਗਿਆ, ਜਿਸ ਵਿਚ 2013 ਵਿਚ ਆਈ ਕੁਦਰਤੀ ਆਫ਼ਤ ਤੋਂ ਬਾਅਦ ਉਹ ਕੇਦਾਰਨਾਥ ਮੰਦਰ ਦੇ ਅੰਦਰ ਜੁੱਤੀਆਂ ਪਾਈ ਇਕ ਟੀ. ਵੀ. ਚੈਨਲ ਦੇ ਸੰਪਾਦਕ ਨਾਲ ਗੱਲ ਕਰਦੇ ਵਿਖਾਈ ਦੇ ਰਹੇ ਹੈ। ਇਸ ’ਤੇ ਗੋਦਿਆਲ ਨੇ ਤਿੱਖੀ ਪ੍ਰਤੀਕਿਰਆ ਦਿੰਦੇ ਹੋਏ ਕਿਹਾ ਕਿ ਮੋਦੀ ਦੇ ਸ਼ੁੱਕਰਵਾਰ ਨੂੰ ਕੇਦਾਰਨਾਥ ਮੰਦਰ ਕੰਪਲੈਕਸ ਵਿਚ ਹੋਏ ਪ੍ਰੋਗਰਾਮ ਦੌਰਾਨ ਸਾਰੇ ਭਾਜਪਾ ਨੇਤਾ ਜੁੱਤੀਆਂ ਪਾਈ ਬੈਠੇ ਸਨ, ਜਦੋਂ ਕਿ ਉਹ ਆਫ਼ਤ ਦੌਰਾਨ ਜੁੱਤੀਆਂ ਪਾ ਕੇ ਗਏ ਸਨ, ਜਿਸ ਦੀ ਤੁਲਣਾ ਕਰਨਾ ਗਲਤ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News