ਵੋਟਿੰਗ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ ਲਿਆ ਮਾਂ ਦਾ ਆਸ਼ੀਰਵਾਦ

04/23/2019 9:21:54 AM

ਗਾਂਧੀਨਗਰ— ਗੁਜਰਾਤ 'ਚ ਵੋਟ ਪਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ 'ਚ ਮਾਂ ਨੂੰ ਮਿਲਣ ਘਰ ਪਹੁੰਚੇ। ਪੀ. ਐੱਮ. ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਮਾਂ ਨੇ ਉਨ੍ਹਾਂ ਨੂੰ ਮਿੱਠਾ ਖਿਲਾਇਆ ਅਤੇ ਆਸ਼ੀਰਵਾਦ ਦੇ ਤੌਰ 'ਤੇ ਇਕ ਲਾਲ ਚੁੰਨੀ ਵੀ ਦਿੱਤੀ। ਮੋਦੀ ਨੇ ਇਸ ਮੌਕੇ ਆਪਣੇ ਹੱਥਾਂ ਨਾਲ ਮਾਂ ਦਾ ਮੂੰਹ ਮਿੱਠਾ ਕਰਵਾਇਆ।

 

PunjabKesari

2014 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀ ਨਰਿੰਦਰ ਮੋਦੀ ਆਪਣੀ ਮਾਂ ਨੂੰ ਮਿਲਣ ਲਈ ਘਰ ਗਏ ਸਨ। ਮੋਦੀ ਹਰ ਖਾਸ ਮੌਕੇ 'ਤੇ ਮਾਂ ਨੂੰ ਮਿਲਣ ਜਾਂਦੇ ਰਹਿੰਦੇ ਹਨ।
ਮੋਦੀ ਦੀ ਮਾਂ ਦੇ ਘਰ 'ਚ ਕੰਧ 'ਤੇ ਰਾਧਾ-ਕ੍ਰਿਸ਼ਣ ਜੀ ਦੀ ਤਸਵੀਰ ਲੱਗੀ ਹੋਈ ਸੀ ਅਤੇ ਸਵਾਮੀ ਵਿਵੇਕਾਨੰਦ ਦੀ ਛੋਟੀ ਮੂਰਤੀ ਵੀ ਦਿਖਾਈ ਦਿੱਤੀ। ਘਰ ਤੋਂ ਬਾਹਰ ਆਉਂਦੇ ਸਮੇਂ ਮੋਦੀ ਜੀ ਨੇ ਮਾਂ ਵਲੋਂ ਆਸ਼ੀਰਵਾਦ ਵਜੋਂ ਦਿੱਤੀ ਚੁੰਨੀ ਆਪਣੇ ਹੱਥ 'ਚ ਹੀ ਰੱਖੀ। ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਆਪਣੇ ਗੁਆਂਢੀਆਂ ਨਾਲ ਵੀ ਗੱਲਬਾਤ ਕੀਤੀ। ਇਸ ਮਗਰੋਂ ਉਹ ਵੋਟ ਪਾਉਣ ਲਈ ਅਹਿਮਦਾਬਾਦ ਲਈ ਨਿਕਲ ਗਏ, ਜਿੱਥੇ ਅਮਿਤ ਸ਼ਾਹ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ।


Related News