PM ਮੋਦੀ ਨੇ 22 ਜਨਵਰੀ ਨੂੰ ਸਾਰੇ ਘਰਾਂ 'ਚ ਜੋਤ ਜਗਾਉਣ ਦੀ ਕੀਤੀ ਅਪੀਲ
Saturday, Jan 13, 2024 - 03:53 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਜੂਨਾਗੜ੍ਹ 'ਚ 'ਆਈ ਸ਼੍ਰੀ ਸੋਨਲ ਮਾਂ' ਦੇ ਜਨਮ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ,''ਸੋਨਲ ਮਾਂ ਇਸ ਗੱਲ ਦੀ ਉਦਾਹਰਣ ਰਹੀ ਹੈ ਕਿ ਭਾਰਤ ਜ਼ਮੀਨ ਕਿਸੇ ਵੀ ਯੁੱਗ 'ਚ ਅਵਤਾਰੀ ਆਤਮਾਵਾਂ ਤੋਂ ਰਹਿਤ ਨਹੀਂ ਰਹੀ ਹੈ। ਗੁਜਰਾਤ ਅਤੇ ਸੌਰਾਸ਼ਟਰ ਦੀ ਇਹ ਭੂਮੀ ਵਿਸ਼ੇਸ਼ ਰੂਪ ਨਾਲ ਮਹਾਨ ਸੰਤਾਂ ਦੀ ਭੂਮੀ ਰਹੀ ਹੈ।
My message for birth centenary celebrations of Aai Shree Sonal Ma in Junagadh. https://t.co/mrbCOGkx73
— Narendra Modi (@narendramodi) January 13, 2024
ਇਸ ਦੌਰਾਨ ਉਨ੍ਹਾਂ ਕਿਹਾ,''ਸੋਨਲ ਮਾਂ ਸਮਾਜ ਨੂੰ ਕੁਰੀਤੀਆਂ ਤੋਂ ਬਚਾਉਣ ਲਈ ਲਗਾਤਾਰ ਕੰਮ ਕਰਦੀ ਰਹੀ। ਸੋਨਲ ਮਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਇਕ ਮਜ਼ਦੂਰ ਪ੍ਰਹਿਰੀ ਸਨ। ਭਾਰਤ ਵੰਡ ਦੇ ਸਮੇਂ ਜਦੋਂ ਜੂਨਾਗੜ੍ਹ ਨੂੰ ਤੋੜਨ ਦੀਆਂ ਸਾਜਿਸ਼ਾਂ ਚੱਲ ਰਹੀਆਂ ਸਨ ਤਾਂ ਉਸ ਖ਼ਿਲਾਫ਼ ਸ਼੍ਰੀ ਸੋਨਲ ਮਾਂ, ਚੰਡੀ ਦੀ ਤਰ੍ਹਾਂ ਉੱਠ ਖੜ੍ਹੀ ਹੋਈ ਸੀ। ਅੱਜ ਜਦੋਂ ਅਯੁੱਧਿਆ 'ਚ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਤਾਂ ਸ਼੍ਰੀ ਸੋਨਲ ਮਾਂ ਕਿੰਨੀ ਖੁਸ਼ ਹੋਵੇਗੀ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ 22 ਜਨਵਰੀ ਨੂੰ ਆਪਣੇ ਘਰਾਂ 'ਚ ਸ਼੍ਰੀ ਰਾਮ ਜੋਤ ਜਗਾਉਣ ਦੀ ਅਪੀਲ ਕਰਾਂਗਾ। ਕੱਲ੍ਹ ਤੋਂ ਹੀ ਅਸੀਂ ਦੇਸ਼ ਭਰ ਦੇ ਮੰਦਰਾਂ 'ਚ ਸਵੱਛਤਾ ਮੁਹਿੰਮ ਵੀ ਸ਼ੁਰੂ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8