PM ਮੋਦੀ ਨੇ ਆਪਣੀ ਮਾਂ ਦੇ 100ਵੇਂ ਜਨਮ ਦਿਨ ਮੌਕੇ ਪੈਰ ਧੋ ਕੇ ਲਿਆ ਆਸ਼ੀਰਵਾਦ

Saturday, Jun 18, 2022 - 09:38 AM (IST)

ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬ 100 ਸਾਲ ਦੇ ਹੋ ਗਏ ਹਨ। ਸ਼ਨੀਵਾਰ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ’ਚ ਆਪਣੀ ਮਾਂ ਹੀਰਾਬਾ ਦੇ ਪੈਰ ਧੋ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਪ੍ਰਧਾਨ ਮੰਤਰੀ ਮਾਤਾ ਹੀਰਾਬਾ ਦੇ 100ਵੇਂ ਜਨਮ ਦਿਨ ਮੌਕੇ ਆਪਣੇ ਛੋਟੇ ਭਰਾ ਨਾਲ ਰਹਿ ਰਹੀ ਮਾਂ ਨੂੰ ਮਿਲਣ ਅੱਜ ਸਵੇਰੇ ਉਨ੍ਹਾਂ ਦੇ ਘਰ ਪਹੁੰਚੇ।

PunjabKesari

ਜਿੱਥੇ ਹੀਰਾਬਾ ਦੇ ਚਰਨਾਂ ’ਚ ਬੈਠ ਕੇ ਉਨ੍ਹਾਂ ਨੇ ਮਾਂ ਦੇ ਪੈਰ ਧੋਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਹ ਕਰੀਬ 30 ਮਿੰਟ ਉਨ੍ਹਾਂ ਨਾਲ ਰਹੇ ਅਤੇ ਮਾਂ ਹੀਰਾਬਾ ਦੇ 100 ਸਾਲ ਹੋਣ ਮੌਕੇ ਉਨ੍ਹਾਂ ਦੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਮਾਂ, ਇਹ ਸਿਰਫ਼ ਇਕ ਸ਼ਬਦ ਨਹੀਂ ਹੈ, ਇਹ ਜੀਵਨ ਦੀ ਭਾਵਨਾ ਹੈ, ਜਿਸ ’ਚ ਪਿਆਰ, ਸਬਰ, ਵਿਸ਼ਵਾਸ, ਬਹੁਤ ਕੁਝ ਸਮਾਇਆ ਹੋਇਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਮੇਰੀ ਮਾਂ, ਹੀਰਾਬਾ ਅੱਜ 18 ਜੂਨ ਨੂੰ ਆਪਣੇ 100ਵੇਂ ਸਾਲ ਵਿਚ ਪ੍ਰਵੇਸ਼ ਕਰ ਰਹੀ ਹੈ, ਉਨ੍ਹਾਂ ਦਾ ਜਨਮ ਸ਼ਤਾਬਦੀ ਸਾਲ ਸ਼ੁਰੂ ਹੋ ਰਿਹਾ ਹੈ। ਮੈਂ ਆਪਣੀ ਖੁਸ਼ੀ ਅਤੇ ਚੰਗੀ ਕਿਸਮਤ ਨੂੰ ਸਾਂਝਾ ਕਰ ਰਿਹਾ ਹਾਂ।’’

PunjabKesari

ਜ਼ਿਕਰਯੋਗ ਹੈ ਕਿ ਮੋਦੀ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਸ਼ੁੱਕਰਵਾਰ ਸ਼ਾਮ ਗਾਂਧੀਨਗਰ ਰਾਜਭਵਨ ਪਹੁੰਚੇ ਸਨ। ਜਿੱਥੋਂ ਗਾਂਧੀਨਗਰ ’ਚ ਅੱਜ ਸਵੇਰੇ ਆਪਣੀ ਮਾਂ ਹੀਰਾਬਾ ਨੂੰ ਮਿਲਣ ਉਹ ਲੱਗਭਗ 9.15 ਵਜੇ ਪਹੁੰਚੇ ਅਤੇ ਮਾਂ ਦਾ ਆਸ਼ੀਰਵਾਦ ਲਿਆ। ਦੱਸ ਦੇਈਏ ਕਿ  ਪ੍ਰਧਾਨ ਮੰਤਰੀ ਅੱਜ ਪਾਵਾਗੜ੍ਹ ਪਹਾੜੀ ਸਥਿਤ ਕਾਲਿਕਾ ਮਾਤਾ ਦੇ ਪੁਨਰਗਠਨ ਮੰਦਰ ਦੀ ਯਾਤਰਾ ਕਰਨਗੇ ਅਤੇ ਉਦਘਾਟਨ ਕਰਨਗੇ। ਉਥੇ ਹੀ ਦੁਪਹਿਰ ਲੱਗਭਗ ਸਾਢੇ 12 ਵਜੇ ਵੜੋਦਰਾ ਦੇ ਗੁਜਰਾਤ ਗੌਰਵ ਮੁਹਿੰਮ ’ਚ ਹਿੱਸਾ ਲੈਣਗੇ। ਇਸ ਦੌਰਾਨ ਪ੍ਰਧਾਨ ਮੰਤਰੀ 21,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

PunjabKesari


Tanu

Content Editor

Related News