PM ਮੋਦੀ ਨੇ ਯੂ-ਟਿਊਬਰਸ ਨੂੰ ਕਿਹਾ-ਦੇਸ਼ ਨੂੰ ਜਾਗਰੂਕ ਕਰੋ, ਇਕ ਅੰਦੋਲਨ ਸ਼ੁਰੂ ਕਰੋ
Thursday, Sep 28, 2023 - 11:56 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂ-ਟਿਊਬ ’ਤੇ ਦਿਖਾਈ ਜਾਣ ਵਾਲੀ ਵਿਸ਼ਾ ਸਮੱਗਰੀ ਦੇ ਨਿਰਮਾਤਾਵਾਂ ਨੂੰ ਆਪਣੇ ਕੰਮ ਰਾਹੀਂ ਸਵੱਛਤਾ, ਡਿਜੀਟਲ ਭੁਗਤਾਨ ਅਤੇ ‘ਵੋਕਲ ਫਾਰ ਲੋਕਲ’ ਮੁਹਿੰਮ ’ਤੇ ਜਾਗਰੂਕਤਾ ਫੈਲਾਉਣ ਦਾ ਬੁੱਧਵਾਰ ਨੂੰ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਜਾਗਰੂਕ ਕਰੋ, ਇਕ ਅੰਦੋਲਨ ਸ਼ੁਰੂ ਕਰੋ। ਉਨ੍ਹਾਂ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਯੂ-ਟਿਊਬ ਚੈਨਲ ਰਾਹੀਂ ਦੇਸ਼ ਅਤੇ ਦੁਨੀਆ ਨਾਲ ਜੁੜੇ ਹੋਏ ਹਨ।
ਇਹ ਵੀ ਪੜ੍ਹੋ : ਗੂਗਲ 'ਤੇ ਖੋਜ ਰਿਹਾ ਸੀ 'ਖ਼ੁਦਕੁਸ਼ੀ ਕਰਨ ਦਾ ਤਰੀਕਾ' ਪੁਲਸ ਨੇ ਇੰਝ ਬਚਾਈ ਜਾਨ
ਮੋਦੀ ਨੇ ਲਗਭਗ 5000 ਸਮੱਗਰੀ ਨਿਰਮਾਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਿਸ਼ਾ ਸਮੱਗਰੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਨ੍ਹਾਂ ਕੋਲ ਇਸ ਨੂੰ ਹੋਰ ਪ੍ਰਭਾਵੀ ਬਣਾਉਣ ਦਾ ਮੌਕਾ ਹੈ। ਕੁਝ ਵਿਸ਼ਿਆਂ ’ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ‘ਸਵੱਛ ਭਾਰਤ ਮੁਹਿੰਮ’ ਪਿਛਲੇ 9 ਸਾਲਾਂ ’ਚ ਇਕ ਵੱਡੀ ਮੁਹਿੰਮ ਬਣ ਗਈ ਹੈ, ਜਿਸ ’ਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਸ਼ਹੂਰ ਹਸਤੀਆਂ ਨੇ ਇਸਦਾ ਸਮਰਥਨ ਕੀਤਾ ਅਤੇ ਦੇਸ਼ ਦੇ ਸਾਰੇ ਹਿੱਸਿਆਂ ’ਚ ਲੋਕਾਂ ਨੇ ਇਸ ਨੂੰ ਇਕ ਮਿਸ਼ਨ ’ਚ ਬਦਲ ਦਿੱਤਾ ਅਤੇ ‘ਯੂ-ਟਿਊਬਰਸ’ ਨੇ ਸਵੱਛਤਾ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾ ਦਿੱਤਾ ਪਰ ਅਸੀਂ ਰੁਕਣਾ ਨਹੀਂ ਹੈ। ਜਦੋਂ ਤੱਕ ਸਵੱਛਤਾ ਭਾਰਤ ਦੀ ਪਛਾਣ ਨਹੀਂ ਬਣ ਜਾਂਦੀ, ਇਸ ਲਈ ਸਵੱਛਤਾ ਤੁਹਾਡੇ ਸਾਰਿਆਂ ਦੀ ਪਹਿਲ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8