ਅਮਰੀਕਾ ਤੋਂ ਪਹਿਲਾਂ ਪੁਰਤਗਾਲ ਅਤੇ ਬਾਅਦ ''ਚ ਨੀਦਰਲੈਂਡ ਜਾਣਗੇ ਮੋਦੀ
Saturday, Jun 17, 2017 - 02:59 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ 25 ਜੂਨ ਤੋਂ ਹੋਣ ਨਾਲੇ ਆਪਣੇ 2 ਦਿਨ ਦੇ ਦੌਰੇ ਤੋਂ ਪਹਿਲਾਂ ਪੁਰਤਗਾਲ ਅਤੇ ਬਾਅਦ ਵਿਚ ਨੀਦਰਲੈਂਡ ਜਾਣਗੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੋਪਾਲ ਵਾਗਲੇ ਨੇ ਦੱਸਿਆ ਕਿ ਮੋਦੀ ਅਮਰੀਕਾ ਦੌਰੇ ਤੋਂ ਪਹਿਲਾਂ 24 ਜੂਨ ਨੂੰ ਪੁਰਤਗਾਲ ਦੀ ਰਾਜਧਾਨੀ ਲਿਸਬਿਨ ਜਾਣਗੇ।
ਇਕ ਦਿਨ ਦੇ ਦੌਰੇ ਦੌਰਾਨ ਉਹ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਦੇ ਨਾਲ ਵੱਖ-ਵੱਖ ਦੋਪੱਖੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਪੁਰਤਗਾਲ ਤੋਂ ਮੋਦੀ ਅਮਰੀਕਾ ਲਈ ਰਵਾਨਾ ਹੋਣਗੇ। ਅਮਰੀਕਾ 'ਚ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਅਮਰੀਕਾ ਦੌਰੇ ਦੇ ਮਗਰੋਂ ਪ੍ਰਧਾਨ ਮੰਤਰੀ 27 ਜੂਨ ਨੂੰ ਨੀਦਰਲੈਂਡ ਪਹੁੰਚਣਗੇ।