ਸਾਊਦੀ ਅਰਬ ਦੇ ਰਾਜਾ ਦੇ ਸੱਦੇ ''ਤੇ 15ਵੇਂ G-20 ਸਿਖਰ ਸੰਮੇਲਨ ''ਚ ਭਾਗ ਲੈਣਗੇ ਪੀ.ਐੱਮ ਮੋਦੀ

Thursday, Nov 19, 2020 - 11:07 PM (IST)

ਸਾਊਦੀ ਅਰਬ ਦੇ ਰਾਜਾ ਦੇ ਸੱਦੇ ''ਤੇ 15ਵੇਂ G-20 ਸਿਖਰ ਸੰਮੇਲਨ ''ਚ ਭਾਗ ਲੈਣਗੇ ਪੀ.ਐੱਮ ਮੋਦੀ

ਨਵੀਂ ਦਿੱਲੀ - ਪੀ.ਐੱਮ. ਨਰਿੰਦਰ ਮੋਦੀ ਸਾਊਦੀ ਅਰਬ ਦੇ ਰਾਜਾ ਦੇ ਸੱਦੇ 'ਤੇ 15ਵੇਂ G-20 ਸਿਖਰ ਸੰਮੇਲਨ 'ਚ ਭਾਗ ਲੈਣਗੇ। ਸਿਖਰ ਸੰਮੇਲਨ 21 ਨਵੰਬਰ ਅਤੇ 22 ਨਵੰਬਰ ਨੂੰ ਆਨਲਾਈਨ ਫਾਰਮੈਟ 'ਚ ਆਯੋਜਿਤ ਕੀਤਾ ਜਾਵੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਇਸ ਦੀ ਜਾਣਕਾਰੀ ਦਿੱਤੀ।

ਉਥੇ ਹੀ ਇਸ ਤੋਂ ਵੱਖ 20 ਨਵੰਬਰ ਯਾਨੀ ਕਿ ਸ਼ੁੱਕਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭੂਟਾਨ ਦੇ ਪੀ.ਐੱਮ. ਵਰਚੁਅਲ ਤਰੀਕੇ ਨਾਲ RuPay ਕਾਰਡ ਪੜਾਅ-2 ਦੀ ਸ਼ੁਰੂਆਤ ਕਰਨਗੇ। ਦੋਨਾਂ ਪ੍ਰਧਾਨ ਮੰਤਰੀਆਂ ਨੇ ਅਗਸਤ 2019 'ਚ ਭੂਟਾਨ ਦੀ ਪੀ.ਐੱਮ. ਮੋਦੀ ਦੀ ਯਾਤਰਾ ਦੌਰਾਨ ਪ੍ਰਾਜੈਕਟ ਦਾ ਪੜਾਅ-1 ਸ਼ੁਰੂ ਕੀਤਾ ਸੀ।


author

Inder Prajapati

Content Editor

Related News