ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਉਮੀਦਵਾਰ ਬਣਾਏ ਜਾਣ ''ਤੇ ਭਾਜਪਾ ਦਾ ਕੀਤਾ ਧੰਨਵਾਦ

Sunday, Mar 03, 2024 - 03:56 AM (IST)

ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਉਮੀਦਵਾਰ ਬਣਾਏ ਜਾਣ ''ਤੇ ਭਾਜਪਾ ਦਾ ਕੀਤਾ ਧੰਨਵਾਦ

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਵਾਰਾਣਸੀ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਤੀਜੀ ਵਾਰ ਕਾਸ਼ੀ ਦੀ ਜਨਤਾ ਦੀ ਸੇਵਾ ਕਰਨ ਲਈ ਉਤਸ਼ਾਹਤ ਹਨ। ਉਨ੍ਹਾਂ ਨੇ 'ਐਕਸ' 'ਤੇ ਲੜੀਵਾਰ ਪੋਸਟਾਂ ਵਿਚ ਇਹ ਵੀ ਕਿਹਾ ਕਿ NDA ਸੁਸ਼ਾਸਨ ਦੇ ਅਧਾਰ 'ਤੇ ਜਨਤਾ ਤੋਂ ਵੋਟ ਮੰਗਣ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਭਰੋਸਾ ਜਤਾਇਆ ਕਿ ਉਨ੍ਹਾਂ ਨੂੰ ਫ਼ਿਰ ਦੇਸ਼ ਦੀ ਜਨਤਾ ਦਾ ਅਸ਼ੀਰਵਾਦ ਮਿਲੇਗਾ। 

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ: SKM ਦੀ ਦੋਵਾਂ ਮੋਰਚਿਆਂ ਨੂੰ ਨਸੀਹਤ, 'ਸੰਘਰਸ਼ ਦੀ ਜਿੱਤ ਲਈ ਏਕਤਾ ਜ਼ਰੂਰੀ' (ਵੀਡੀਓ)

ਉਨ੍ਹਾਂ ਕਿਹਾ, "ਮੈਂ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਕਿ ਕਰੋੜਾਂ ਨਿਰਸਵਾਰਥੀ ਪਾਰਟੀ ਵਰਕਰਾਂ ਅੱਗੇ ਸੀਸ ਝੁਕਾਉਂਦਾ ਹਾਂ ਕਿ ਉਨ੍ਹਾਂ ਨੇ ਮੇਰੇ ਉੱਪਰ ਲਗਾਤਾਰ ਵਿਸ਼ਵਾਸ ਕੀਤਾ। ਮੈਂ ਤੀਜੀ ਵਾਰ ਕਾਸ਼ੀ ਦੀਆਂ ਆਪਣੀਆਂ ਭੈਣਾਂ ਤੇ ਭਰਾਵਾਂ ਦੀ ਸੇਵਾ ਕਰਨ ਲਈ ਉਤਸ਼ਾਹਤ ਹਾਂ।" ਮੋਦੀ ਨੇ ਕਿਹਾ ਕਿ ਸਾਲ 2014 ਵਿਚ ਉਹ ਲੋਕਾਂ ਦੇ ਸੁਪਨੇ ਪੂਰੇ ਕਰਨ ਤੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਤਾਕਤਵਰ ਬਣਾਉਣ ਦੇ ਸੰਕਲਪ ਦੇ ਨਾਲ ਕਾਸ਼ੀ ਗਏ ਸਨ ਤੇ ਪਿਛਲੇ 10 ਸਾਲਾਂ ਤੋਂ ਵੱਖ-ਵੱਖ ਖੇਤਰਾਂ ਵਿਚ ਮਹੱਤਵਪੂਰਨ ਤਰੱਕੀ ਹੋਈ ਹੈ ਤੇ ਇਕ ਬਿਹਤਰ ਕਾਸ਼ੀ ਦੀ ਦਿਸ਼ਾ ਵਿਚ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਇਹ ਕੋਸ਼ਿਸ਼ਾਂ ਹੋਰ ਜ਼ਿਆਦਾ ਉਤਸ਼ਾਹ ਨਾਲ ਜਾਰੀ ਰਹਿਣਗੀਆਂ। ਮੈਂ ਕਾਸ਼ੀਵਾਸੀਆਂ ਦਾ ਉਨ੍ਹਾਂ ਦੇ ਅਸ਼ੀਰਵਾਦ ਲਈ ਵਿਸ਼ੇਸ਼ ਧੰਨਵਾਦੀ ਹਾਂ।"

ਪ੍ਰਧਾਨ ਮੰਤਰੀ ਮੋਦੀ ਨੇ ਟਿਕਟ ਮਿਲਣ 'ਤੇ ਆਗੂਆਂ ਨੂੰ ਵਧਾਈ ਵੀ ਦਿੱਤੀ ਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬਾਕੀ ਸੀਟਾਂ 'ਤੇ ਵੀ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ, "ਅਸੀਂ ਸੁਸ਼ਾਸਨ ਦੇ ਆਪਣੇ ਟ੍ਰੈਕ ਰਿਕਾਰਡ ਦੇ ਅਧਾਰ 'ਤੇ ਲੋਕਾਂ ਦੇ ਕੋਲ ਜਾ ਰਹੇ ਹਾਂ ਤੇ ਇਹ ਯਕੀਨੀ ਕਰ ਰਹੇ ਹਾਂ ਕਿ ਤਰੱਕੀ ਦਾ ਫ਼ਾਇਦਾ ਗਰੀਬ ਤੋਂ ਗਰੀਬ ਵਿਅਕਤੀ ਤਕ ਪਹੁੰਚੇ। ਮੈਨੂੰ ਵਿਸ਼ਵਾਸ ਹੈ ਕਿ 140 ਕਰੋੜ ਭਾਰਤੀ ਜਨਤਾ ਸਾਨੂੰ ਮੁੜ ਅਸ਼ੀਰਵਾਦ ਦੇਵੇਗੀ ਤੇ ਇਕ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਹੋਰ ਤਾਕਤ ਦੇਵੇਗੀ।"

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਭਾਜਪਾ ਦਾ ਵੱਡਾ ਫ਼ੈਸਲਾ, ਅਜੈ ਮਿਸ਼ਰਾ ਟੈਨੀ ਨੂੰ ਦਿੱਤੀ ਲੋਕ ਸਭਾ ਟਿਕਟ; ਪੰਧੇਰ ਵੱਲੋਂ ਨਿਖੇਧੀ

ਨਰਿੰਦਰ ਮੋਦੀ ਨੇ ਸਾਲ 2014 ਵਿਚ ਵਾਰਾਣਸੀ ਤੇ ਵਡੋਦਰਾ ਤੋਂ ਚੋਣ ਲੜ ਕੇ ਦੋਹਾਂ ਥਾਵਾਂ ਤੋਂ ਜਿੱਤ ਹਾਸਲ ਕੀਤੀ ਸੀ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੇ ਵਡੋਦਰਾ ਸੀਟ ਛੱਡ ਦਿੱਤੀ ਸੀ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੇ ਵਾਰਾਣਸੀ ਤੋਂ 479505 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਸਾਲ 2014 ਵਿਚ ਉਨ੍ਹਾਂ ਨੇ ਵਾਰਾਣਸੀ ਤੋਂ 371784 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News