''ਸਵੱਛ ਭਾਰਤ'' ਮੁਹਿੰਮ ਲਈ ਪੀ.ਐੱਮ. ਮੋਦੀ ਨੇ ਮੰਗੀ ਇਨ੍ਹਾਂ ਹਸਤੀਆਂ ਤੋਂ ਮਦਦ

09/18/2017 5:34:23 PM

ਨਵੀਂ ਦਿੱਲੀ— 'ਸੱਵਛ ਭਾਰਤ' ਮੁਹਿੰਮ ਦੇ ਤਿੰਨ ਸਾਲ ਪੂਰਾ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਗ, ਖੇਡ, ਸਿਨੇਮਾ ਸਮੇਤ ਵੱਖ-ਵੱਖ ਖੇਤਰਾਂ ਦੀਆਂ ਮੁੱਖ ਹਸਤੀਆਂ ਨੂੰ ਖੱਤ ਲਿਖ ਕੇ 'ਸਵੱਛਤਾ ਹੀ ਸੇਵਾ' ਮੁਹਿੰਮ ਲਈ ਉਨ੍ਹਾਂ ਦਾ ਸਮਰਥਨ ਮੰਗਦੇ ਹੋਏ ਕਿਹਾ ਕਿ ਇਹ ਸਭ ਤੋਂ ਚੰਗੀ ਸੇਵਾ ਹੈ। ਪੀ.ਐੱਮ. ਨੇ 2 ਅਕਤੂਬਰ 2014 ਨੂੰ ਸਾਫ਼-ਸਫ਼ਾਈ ਨੂੰ ਉਤਸ਼ਾਹ ਦੇਣ ਲਈ ਸਵੱਛ ਭਾਰਤ ਮੁਹਿੰਮ ਸ਼ੁਰੂ ਕਰਦੇ ਹੋਏ ਖੁਦ ਹੱਥਾਂ 'ਚ ਝਾੜੂ ਚੁਕਿਆ ਸੀ। ਉਨ੍ਹਾਂ ਨੇ ਮੁੱਖ ਹਸਤੀਆਂ, ਮੁੱਖ ਉਦਯੋਗਪਤੀਆਂ, ਖਿਡਾਰੀਆਂ, ਫਿਲਮ ਕਲਾਕਾਰਾਂ, ਧਰਮ ਗੁਰੂਆਂ ਅਤੇ ਹੋਰ ਪ੍ਰਸਿੱਧ ਅਤੇ ਮੁੱਖ ਲੋਕਾਂ ਨੂੰ ਵਿਅਕਤੀਗਤ ਖੱਤ ਲਿਖ ਕੇ ਉਨ੍ਹਾਂ ਤੋਂ ਸਮਰਥਨ ਮੰਗਿਆ।
ਆਪਣੇ ਖੱਤ 'ਚ ਮੋਦੀ ਨੇ ਲਿਖਿਆ ਕਿ ਬਾਪੂ ਮੰਨਦੇ ਸਨ ਕਿ ਸਵੱਛਤਾ ਦਾ ਪਾਲਣ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ, ਸਰਹੱਦਾਂ ਅਤੇ ਪੀੜ੍ਹੀਆਂ ਦੇ ਬੰਧਣਾ ਤੋਂ ਵਧ ਮਹਾਤਮਾ ਗਾਂਧੀ ਨੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ ਇਹ ਵੀ ਸਾਫ਼ ਕੀਤਾ ਕਿ ਸਵੱਛਤਾ ਦੇ ਪ੍ਰਤੀ ਸਾਡਾ ਰੁਖ ਸਮਾਜ ਦੇ ਪ੍ਰਤੀ ਸਾਡਾ ਰਵੱਈਆ ਵੀ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬਾਪੂ ਮੰਨਦੇ ਸਨ ਕਿ ਸਵੱਛਤਾ ਨੂੰ ਭਾਈਚਾਰਕ ਗੱਲਬਾਤ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਇਨ੍ਹਾਂ ਹਸਤੀਆਂ ਤੋਂ ਸਵੱਛਤਾ ਲਈ ਸਹੁੰ ਚੁਕਣ ਦੀ ਗੱਲ ਕਰਦੇ ਹੋਏ ਪੀ.ਐੱਮ. ਨੇ ਕਿਹਾ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਆ ਰਹੀ ਹੈ, ਅਸੀਂ ਪੂਰੇ ਭਾਰਤ 'ਚ ਸਵੱਛਤਾ ਪਹਿਲ ਲਈ ਵਿਆਪਕ ਸਮਰਥਨ ਅਤੇ ਹਿੱਸੇਦਾਰੀ ਲਈ ਉਤਸ਼ਾਹਤ ਕਰ ਸਕਦੇ ਹਾਂ। ਉਨ੍ਹਾਂ ਨੇ ਲਿਖਿਆ ਕਿ ਮੈਂ ਵਿਅਕਤੀਗਤ ਰੂਪ ਨਾਲ 'ਸਵੱਛਤਾ ਹੀ ਸੇਵਾ' ਮੁਹਿੰਮ ਅਤੇ ਸਵੱਛਤਾ ਭਾਰਤ ਲਈ ਕੁਝ ਸਮੇਂ ਸਮਰਪਿਤ ਕਰਨ ਦੇ ਮਕਸਦ ਨਾਲ ਤੁਹਾਨੂੰ ਸਮਰਥਨ ਦੇਣ ਲਈ ਸੱਦਾ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਲਈ ਨਾਲ ਆਉਣਾ ਬਾਪੂ ਨੂੰ ਸ਼ਰਧਾਂਜਲੀ ਹੋਵੇਗੀ ਅਤੇ ਨਵੇਂ ਭਾਰਤ ਦੇ ਨਿਰਮਾਣ ਵੱਲ ਵੀ ਯੋਗਦਾਨ ਹੋਵੇਗਾ। ਪੀ.ਐੱਮ. ਨੇ ਜੈ ਹਿੰਦ!'' ਨਾਲ ਆਪਣਾ ਖੱਤ ਖਤਮ ਕਰਨ ਤੋਂ ਪਹਿਲਾਂ ਲਿਖਿਆ ਕਿ ਇਸ ਸਵੱਛ ਭਾਰਤ ਗਰੀਬਾਂ ਅਤੇ ਪਿਛੜੇ ਲੋਕਾਂ ਲਈ ਸਭ ਤੋਂ ਚੰਗੀ ਸੇਵਾ ਹੈ। ਨੇੜੇ-ਤੇੜੇ ਦੀ ਗੰਦਗੀ ਸਮਾਜ ਦੇ ਕਮਜ਼ੋਰ ਵਰਗ ਨੂੰ ਸਭ ਤੋਂ ਵਧ ਪ੍ਰਭਾਵਿਤ ਕਰਦੀ ਹੈ।


Related News