ਵਿਰੋਧੀਆਂ ''ਤੇ ਵਰ੍ਹੇ PM ਮੋਦੀ, ਕਿਹਾ - ਕੁੱਝ ਪਾਰਟੀਆਂ ਨੇ ਵਿੱਢੀ ਹੈ ''ਭ੍ਰਿਸ਼ਟਾਚਾਰੀ ਬਚਾਓ ਮੁਹਿੰਮ''

Tuesday, Mar 28, 2023 - 10:16 PM (IST)

ਨਵੀਂ ਦਿੱਲੀ (ਭਾਸ਼ਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀਆਂ 'ਤੇ ਤਿੱਖਾ ਹਮਲਾ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਜੁੜੇ ਨੇਤਾ ਇਕੱਠੇ, ਇਕ ਮੰਚ 'ਤੇ ਆ ਰਹੇ ਹਨ ਤੇ ਕੁੱਝ ਪਾਰਟੀਆਂ ਨੇ ਰੱਲ ਕੇ 'ਭ੍ਰਿਸ਼ਟਾਚਾਰੀ ਬਚਾਓ ਮੁਹਿੰਮ' ਵਿੱਢੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਦਫ਼ਤਰ ਦੇ ਵਿਸਥਾਰ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਅੱਜ ਜਦੋਂ ਹਿੰਦੁਸਤਾਨ ਦਾ ਡੰਕਾ ਵੱਜ ਰਿਹਾ ਹੈ, ਤਾਂ ਦੇਸ਼ ਦੇ ਅੰਦਰ ਦੇ ਬਾਹਰ ਬੈਠੀਆਂ "ਭਾਰਤ ਵਿਰੋਧੀ ਸ਼ਕਤੀਆਂ" ਦਾ ਇਕਜੁੱਟ ਹੋਣਾ ਸੁਭਾਵਕ ਹੈ। ਇਹ ਸ਼ਕਤੀਆਂ ਕਿਸੇ ਵੀ ਤਰ੍ਹਾਂ ਭਾਰਤ ਤੋਂ ਵਿਕਾਸ ਦਾ ਇਕ ਕਾਲਖੰਡ ਖੋਹ ਲੈਣਾ ਚਾਹੁੰਦੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਲਈ Netflix ਨੂੰ ਕਾਨੂੰਨੀ ਨੋਟਿਸ, ਪੜ੍ਹੋ ਪੂਰਾ ਮਾਮਲਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੀ ਸਮਰੱਥਾ ਜੇਕਰ ਫਿਰ ਬੁਲੰਦੀ ਵੱਲ ਜਾ ਰਹੀ ਹੈ, ਤਾਂ ਉਸ ਪਿੱਛੇ ਉਸ ਦੀ ਇਕ ਮਜ਼ਬੂਤ ਨੀਂਹ ਹੈ, ਜੋ ਉਸ ਦੀ ਸੰਵਿਧਾਨਕ ਸੰਸਥਾਵਾਂ ਵਿਚ ਹੈ। ਉਨ੍ਹਾਂ ਕਿਹਾ, "ਇਸ ਲਈ ਅੱਜ ਭਾਰਤ ਨੂੰ ਰੋਕਣ ਲਈ ਸਾਡੀ ਇਸ ਨੀਂਹ 'ਤੇ ਸੱਟ ਮਾਰੀ ਜਾ ਰਹੀ ਹੈ। ਸੰਵਿਧਾਨਕ ਸੰਸਥਾਵਾਂ 'ਤੇ ਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਛੇੜੀ ਜਾ ਰਹੀ ਹੈ। ਉਨ੍ਹਾਂ ਦੀ ਭਰੋਸੇਯੋਗਤਾ ਖ਼ਤਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।" ਭ੍ਰਿਸ਼ਟਾਚਾਰ ਨਾਲ ਜੁੜੇ ਲੋਕਾਂ 'ਤੇ ਜਦੋਂ ਏਜੰਸੀਆਂ ਕਾਰਵਾਈ ਕਰਦੀਆਂ ਹਨ, ਤਾਂ ਏਜੰਸੀਆਂ 'ਤੇ ਹਮਲਾ ਕੀਤਾ ਜਾਂਦਾ ਹੈ। ਜਦੋਂ ਅਦਾਲਤ ਕੋਈ ਫ਼ੈਸਲਾ ਸੁਣਾਉਂਦੀ ਹੈ, ਤਾਂ ਉਸ 'ਤੇ ਸਵਾਲ ਚੁੱਕੇ ਜਾਂਦੇ ਹਨ। ਸਾਰਾ ਦੇਸ਼ ਇਹ ਦੇਖ ਰਿਹਾ ਹੈ ਤੇ ਸਮਝ ਵੀ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਗਨੀਪਥ ਯੋਜਨਾ 'ਤੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਪੀ.ਐੱਮ. ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੇ ਸਾਡੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਉਸ ਨੂੰ ਸਿਓਂਕ ਦੀ ਤਰ੍ਹਾਂ ਖ਼ੋਖ਼ਲਾ ਕੀਤਾ ਹੈ। ਪਿਛਲੀਆਂ ਸਰਕਾਰਾਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਦੇ ਨਾਂ 'ਤੇ ਸਿਰਫ਼ ਖਾਨਾਪੂਰਤੀ ਕੀਤੀ, ਜਦਕਿ ਪਿਛਲੇ 9 ਸਾਲਾਂ ਵਿਚ ਭਾਜਪਾ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੋ ਮੁਹਿੰਮ ਚਲਾਈ, ਉਸ ਨੇ ਅੱਜ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀਆਂ ਦੋਵਾਂ ਦੀਆਂ ਜੜਾਂ ਹਿਲਾ ਦਿੱਤੀਆਂ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਭਾਜਪਾ ਆਉਂਦੀ ਹੈ ਤਾਂ ਭ੍ਰਿਸ਼ਟਾਚਾਰ ਭੱਜਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News