IND vs AUS World Cup final: PM ਮੋਦੀ ਨੇ ਮੈਚ ਤੋਂ ਪਹਿਲਾਂ ਕਿਹਾ- 'ਆਲ ਦਿ ਬੈਸਟ ਟੀਮ ਇੰਡੀਆ'

Sunday, Nov 19, 2023 - 01:46 PM (IST)

IND vs AUS World Cup final: PM ਮੋਦੀ ਨੇ ਮੈਚ ਤੋਂ ਪਹਿਲਾਂ ਕਿਹਾ- 'ਆਲ ਦਿ ਬੈਸਟ ਟੀਮ ਇੰਡੀਆ'

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਸਟ੍ਰੇਲੀਆ ਖਿਲਾਫ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ 'ਮੈਨ ਇਨ ਬਲੂ' ਦੀ ਸਫਲਤਾ ਦੀ ਕਾਮਨਾ ਕੀਤੀ। ਸੋਸ਼ਲ ਮੀਡੀਆ ਮੰਚ ਐਕਸ 'ਤੇ ਆਪਣੇ ਅਧਿਕਾਰਤ ਹੈਂਡਲ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਪੋਸਟ ਕੀਤਾ ਕਿ ਆਲ ਦਿ ਬੈਸਟ ਟੀਮ ਇੰਡੀਆ। 140 ਕਰੋੜ ਭਾਰਤੀ ਤੁਹਾਡੇ ਲਈ ਉਤਸ਼ਾਹਿਤ ਹਨ। ਤੁਸੀਂ ਚਮਕੋ, ਚੰਗਾ ਖੇਡੋ ਅਤੇ ਖੇਡ ਭਾਵਨਾ ਨੂੰ ਬਰਕਰਾਰ ਰੱਖੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕਪਤਾਨ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਖੇਡ ਭਾਵਨਾ ਨੂੰ ਬਰਕਰਾਰ ਰੱਖਦੇ ਹੋਏ ਆਲ-ਆਰ ਨਥਿੰਗ ਮੁਕਾਬਲੇ ਵਿਚ ਜੰ ਮ ਕੇ ਮੁਕਾਬਲਾ ਕਰੇਗੀ। 

ਇਹ ਵੀ ਪੜ੍ਹੋ-  CM ਕੇਜਰੀਵਾਲ ਨੇ ਵਿਸ਼ਵ ਕੱਪ ਮੁਕਾਬਲੇ ਲਈ ਟੀਮ ਇੰਡੀਆ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ-ਇਤਿਹਾਸ ਬਣਾਓ

PunjabKesari

ਦੱਸ ਦੇਈਏ ਕਿ ਬੁੱਧਵਾਰ ਨੂੰ ਨਿਊਜ਼ੀਲੈਂਡ 'ਤੇ 70 ਦੌੜਾਂ ਦੀ ਜਿੱਤ ਮਗਰੋਂ ਭਾਰਤ ਫਾਈਨਲ ਵਿਚ ਪਹੁੰਚ ਗਿਆ। ਰੋਹਿਤ ਸ਼ਰਮਾ ਅਤੇ ਸ਼ੁਬਮਨ ਗਿੱਲ ਦੀ ਧਮਾਕੇਦਾਰ ਸ਼ੁਰੂਆਤ ਮਗਰੋਂ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਇਕ-ਇਕ ਸੈਂਕੜਾ ਬਣਾ ਕੇ ਭਾਰਤ ਨੂੰ ਵੱਡੇ ਟੀਚੇ ਤੱਕ ਪਹੁੰਚਾਇਆ। ਕੇ.ਐਲ ਰਾਹੁਲ ਭਾਰਤ ਨੂੰ 397/4 ਦੇ ਸਕੋਰ ਤੱਕ ਪਹੁੰਚਾਉਣ ਲਈ ਫਿਨੀਸ਼ਿੰਗ ਟਚ ਦੇਣ ਪਹੁੰਚੇ। ਜਦੋਂ ਨਿਊਜ਼ੀਲੈਂਡ ਟੀਚੇ ਦਾ ਪਿੱਛਾ ਕਰਨ 'ਚ ਕੰਟਰੋਲ 'ਚ ਦਿੱਸ ਰਿਹਾ ਸੀ, ਤਾਂ ਮੁਹੰਮਦ ਸ਼ਮੀ ਨੇ ਸਹੀ ਸਮੇਂ 'ਤੇ ਗੋਲ ਕਰਕੇ ਭਾਰਤ ਨੂੰ ਫਾਈਨਲ 'ਚ ਪਹੁੰਚਾ ਦਿੱਤਾ।

ਇਹ ਵੀ ਪੜ੍ਹੋ- World Cup : ਭਾਰਤ ਹਾਰੇਗਾ ਟਾਸ ਪਰ ਜਿੱਤ ਯਕੀਨੀ, ਰੋਹਿਤ-ਵਿਰਾਟ ਖੇਡਣਗੇ ਅਹਿਮ ਪਾਰੀ, ਜੋਤਸ਼ੀ ਨੇ ਕੀਤੀ ਭਵਿੱਖਬਾਣੀ


author

Tanu

Content Editor

Related News