PM ਮੋਦੀ ਨੇ ‘ਮਨ ਕੀ ਬਾਤ’ ਲਈ ਲੋਕਾਂ ਤੋਂ ਮੰਗੇ ਸੁਝਾਅ
Thursday, Sep 16, 2021 - 06:13 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਲਈ ਸੁਝਾਅ ਦੇਣ ਨੂੰ ਕਿਹਾ ਹੈ। ‘ਮਨ ਕੀ ਬਾਤ’ ਦਾ ਇਸ ਮਹੀਨੇ 26 ਸਤੰਬਰ ਨੂੰ ਪ੍ਰਸਾਰਣ ਕੀਤਾ ਜਾਵੇਗਾ। ਰੇਡੀਓ ਪ੍ਰੋਗਰਾਮ ਦਾ ਇਹ 81ਵਾਂ ਐਪੀਸੋਡ ਹੋਵੇਗਾ। ‘ਮਨ ਕੀ ਬਾਤ’ ਲਈ ਵਿਚਾਰ ‘ਨਮੋ ਐਪ’ ਅਤੇ ‘ਮਾਏਗਵ ਐਪ’ ’ਤੇ ਭੇਜੇ ਜਾ ਸਕਦੇ ਹਨ। ਇਸ ਤੋਂ ਇਲਾਵਾ ਟੈਲੀਫੋਨ ਨੰਬਰ 1800-11-7800 ’ਤੇ ਵੀ ਸੰਦੇਸ਼ ਰਿਕਾਰਡ ਕਰਵਾਇਆ ਜਾ ਸਕਦਾ ਹੈ।
ਇਕ ਟਵੀਟ ’ਚ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਇਸ ਮਹੀਨੇ ‘ਮਨ ਕੀ ਬਾਤ’ ਲਈ ਕਈ ਦਿਲਚਸਪ ਸੁਝਾਅ ਮਿਲ ਰਹੇ ਹਨ, ਜਿਸ ਦਾ ਪ੍ਰਸਾਰਣ 26 ਤਾਰੀਖ਼ ਨੂੰ ਹੋਣਾ ਹੈ। ਨਮੋ ਐਪ ਅਤੇ ਮਾਏਗਵ ’ਤੇ ਆਪਣੇ ਵਿਚਾਰ ਸਾਂਝਾ ਕਰਦੇ ਰਹੋ ਜਾਂ ਆਪਣਾ ਸੰਦੇਸ਼ 1800-11-7800 ’ਤੇ ਰਿਕਾਰਡ ਕਰਵਾਓ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ’ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝਾ ਕਰਦੇ ਹਨ।