PM ਮੋਦੀ ਨੇ 1857 ਵਿਦਰੋਹ ਦੇ ਯੋਧਿਆਂ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਅੰਗਰੇਜ਼ੀ ਹਕੂਮਤ ਦੀਆਂ ਹਿੱਲਾ ਦਿੱਤੀਆਂ ਜੜ੍ਹਾਂ

Tuesday, May 10, 2022 - 02:38 PM (IST)

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ 1857 ਦੇ ਵੀਰ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਭਾਰਤ ਦੇ ਇਸ ਪਹਿਲੇ ਸੁਤੰਤਰਤਾ ਸੰਗ੍ਰਾਮ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਭਰ ਦਿੱਤਾ, ਜਿਸ ਨੇ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿੱਲਾ ਦਿੱਤੀਆਂ। ਭਾਰਤੀ ਇਤਿਹਾਸ ’ਚ 10 ਮਈ 1857 ਦਾ ਦਿਨ ਇਕ ਖ਼ਾਸ ਮਹੱਤਵ ਰੱਖਦਾ ਹੈ। 1857 ’ਚ ਭਾਰਤ ਦਾ ਪ੍ਰਥਮ ਸੁਤੰਤਰਤਾ ਸੰਗ੍ਰਾਮ ਇਸੇ ਦਿਨ ਸ਼ੁਰੂ ਹੋਇਆ ਸੀ। 

PunjabKesari

ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘‘1857 ’ਚ ਅੱਜ ਦੇ ਹੀ ਦਿਨ ਇਤਿਹਾਸਕ ਪ੍ਰਥਮ ਸੁਤੰਤਰਤਾ ਸੰਗ੍ਰਾਮ ਦੀ ਸ਼ੁਰੂਆਤ ਹੋਈ ਸੀ, ਜਿਸ ਨੇ ਦੇਸ਼ ਵਾਸੀਆਂ ’ਚ ਰਾਸ਼ਟਰ ਭਗਤੀ ਦੀ ਭਾਵਨਾ ਜਗਾਈ ਅਤੇ ਅੰਗਰੇਜ਼ੀ ਹਕੂਮਤ ਨੂੰ ਕਮਜ਼ੋਰ ਕਰਨ ’ਚ ਯੋਗਦਾਨ ਪਾਇਆ।’’ ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ 1857 ਦੇ ਸੁਤੰਤਰਤਾ ਸੰਗ੍ਰਾਮ ਨਾਲ ਜੁੜੇ ਵੱਖ-ਵੱਖ ਘਟਨਾਕ੍ਰਮਾਂ ਦਾ ਹਿੱਸਾ ਰਹੇ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ। ਜ਼ਿਕਰਯੋਗ ਹੈ ਕਿ ਇਸ ਵਿਦਰੋਹ ਨੂੰ ਕਈ ਨਾਵਾਂ ਤੋਂ ਜਾਣਿਆ ਜਾਂਦਾ ਹੈ, ਜਿਵੇਂ ਭਾਰਤੀ ਵਿਦਰੋਹ, ਮਹਾਨ ਵਿਦਰੋਹ, 1857 ਦਾ ਵਿਦਰੋਹ, ਭਾਰਤੀ ਵਿਦਰੋਹ ਅਤੇ ਪ੍ਰਥਮ ਸੁਤੰਤਰਤਾ ਸੰਗ੍ਰਾਮ ਆਦਿ।


Tanu

Content Editor

Related News