‘ਮਨ ਕੀ ਬਾਤ’ ਬੋਲੇ PM ਮੋਦੀ- ਸੌਰ ਊਰਜਾ ਨੇ ਸਾਡੀ ਜ਼ਿੰਦਗੀ ’ਚ ਲਿਆਉਂਦਾ ਬਦਲਾਅ, ਸਪੇਸ ’ਚ ਵੀ ਵਧੇ ਭਾਰਤ ਦੇ ਕਦਮ
Sunday, Oct 30, 2022 - 12:12 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਛੱਠ ਪੂਜਾ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕਈ ਹਿੱਸਿਆਂ ’ਚ ਸੂਰਜ ਦੀ ਪੂਜਾ ਦਾ ਤਿਉਹਾਰ ਛੱਠ ਮਨਾਇਆ ਜਾ ਰਿਹਾ ਹੈ। ਮੇਰੀ ਪ੍ਰਾਰਥਨਾ ਹੈ ਕਿ ਛੱਠ ਮਈਆ ਸਾਰਿਆਂ ਨੂੰ ਤਰੱਕੀ, ਸਾਰਿਆਂ ਦੇ ਕਲਿਆਣ ਦਾ ਆਸ਼ੀਰਵਾਦ ਦੇਵੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਮਨ ਕੀ ਬਾਤ ਦਾ ਇਹ 94ਵਾਂ ਆਡੀਸ਼ਨ ਹੈ। ਪ੍ਰਧਾਨ ਮੰਤਰੀ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਦੀ ਜਨਤਾ ਨਾਲ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਦੇਸ਼ ਵਾਸੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਪਵਿੱਤਰ ਛੱਠ ਪੂਜਾ ਦੀ ਗੱਲ ਕੀਤੀ। ਸੂਰਜ ਦੀ ਪੂਜਾ ਦੀ ਗੱਲ ਕੀਤੀ।
ਇਹ ਵੀ ਪੜ੍ਹੋ- ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਤਿਸੰਗ ’ਚ ਦੇ ਰਿਹੈ ਪੁੱਤਰ ਹੋਣ ਦਾ ਆਸ਼ੀਰਵਾਦ!
ਸੌਰ ਊਰਜਾ ’ਚ ਭਵਿੱਖ ਵੇਖ ਰਹੀ ਦੁਨੀਆ-
ਸੂਰਜ ਦੇਵ ਇਕ ਵਰਦਾਨ ਹੈ- ‘ਸੌਰ ਊਰਜਾ’। ਸੌਲਰ ਐਨਰਜੀ ਅੱਜ ਇਕ ਅਜਿਹਾ ਵਿਸ਼ਾ ਹੈ, ਜਿਸ ’ਚ ਪੂਰੀ ਦੁਨੀਆ ਆਪਣਾ ਭਵਿੱਖ ਵੇਖ ਰਹੀ ਹੈ। ਭਾਰਤ ਅੱਜ ਆਪਣੇ ਰਿਵਾਇਤੀ ਅਨੁਭਵਾਂ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਰਿਹਾ ਹੈ। ਅਸੀਂ ਅੱਜ ਸੌਰ ਊਰਜਾ ਤੋਂ ਬਿਜਲੀ ਬਣਾਉਣ ਵਾਲੇ ਦੇਸ਼ਾਂ ’ਚ ਸ਼ਾਮਲ ਹੋ ਗਏ ਹਾਂ। ਸੌਰ ਊਰਜਾ ਨੇ ਕਿਵੇਂ ਸਾਡੇ ਦੇਸ਼ ਦੇ ਗਰੀਬ ਅਤੇ ਮੱਧ ਵਰਗ ਦੇ ਜੀਵਨ ’ਚ ਬਦਲਾਅ ਆ ਰਿਹਾ ਹੈ, ਉਹ ਵੀ ਅਧਿਐਨ ਦਾ ਵਿਸ਼ਾ ਹੈ।
Do hear PM @narendramodi's enriching interaction with the people of Modhera, who are sharing their experiences about solar energy. #MannKiBaat https://t.co/DqY0zKlnlZ
— PMO India (@PMOIndia) October 30, 2022
ਇਹ ਵੀ ਪੜ੍ਹੋ- ਸੁਰਖੀਆਂ ’ਚ ਮੇਰਠ ਦਾ ‘ਬਾਹੂਬਲੀ ਸਮੋਮਾ’; 8 ਕਿਲੋ ਵਜ਼ਨ, 3 ਕਾਰੀਗਰਾਂ ਨੇ 5 ਘੰਟਿਆ ’ਚ ਬਣਾਇਆ
ਸਪੇਸ ਸੈਕਟਰ ’ਚ ਵੀ ਵੱਧੇ ਭਾਰਤ ਦੇ ਕਦਮ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼, ਸੋਲਰ ਸੈਕਟਰ ਦੇ ਨਾਲ ਹੀ ਸਪੇਸ ਸੈਕਟਰ ’ਚ ਵੀ ਕਮਾਲ ਕਰ ਰਿਹਾ ਹੈ। ਪੂਰੀ ਦੁਨੀਆ ਅੱਜ ਭਾਰਤ ਦੀਆਂ ਉਪਲੱਬਧੀਆਂ ਵੇਖ ਕੇ ਹੈਰਾਨ ਹੈ। ਭਾਰਤ ਨੇ ਇਕੱਠੇ 36 ਸੈਟੇਲਾਈਟ ਨੂੰ ਪੁਲਾੜ ’ਚ ਸਥਾਪਤ ਕੀਤਾ ਹੈ। ਦੀਵਾਲੀ ਤੋਂ ਠੀਕ ਪਹਿਲਾਂ ਮਿਲੀ ਇਹ ਸਫ਼ਲਤਾ ਇਕ ਤਰ੍ਹਾਂ ਨਾਲ ਸਾਡੇ ਨੌਜਵਾਨਾਂ ਵਲੋਂ ਦੇਸ਼ ਨੂੰ ਇਕ ਸਪੈਸ਼ਲ ਦੀਵਾਲੀ ਦਾ ਤੋਹਫ਼ਾ ਹੈ।