PM ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ- ''ਈਦ ਮੁਬਾਰਕ''

Saturday, Apr 22, 2023 - 10:38 AM (IST)

PM ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ- ''ਈਦ ਮੁਬਾਰਕ''

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਯਾਨੀ ਕਿ ਅੱਜ ਈਦ ਮੌਕੇ ਦੇਸ਼ ਵਾਸੀਆਂ ਨੂੰ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿਚ ਕਿਹਾ ਕਿ ਈਦ-ਉੱਲ-ਫਿਤਰ ਦੀ ਵਧਾਈ। ਸਾਡੇ ਸਮਾਜ ਵਿਚ ਸਦਭਾਵਨਾ ਅਤੇ ਦਇਆ ਦੀ ਭਾਵਨਾ ਅੱਗੇ ਵਧੇ। ਮੈਂ ਸਾਰਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਵੀ ਪ੍ਰਾਰਥਨਾ ਕਰਦਾ ਹਾਂ। ਈਦ ਮੁਬਾਰਕ।

PunjabKesari

ਦੱਸ ਦੇਈਏ ਕਿ ਭਾਰਤ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਲੋਕ ਖ਼ਾਸ ਕਰ ਕੇ ਮੁਸਲਿਮ ਸ਼ਨੀਵਾਰ ਨੂੰ ਈਦ ਦਾ ਤਿਉਹਾਰ ਮਨਾ ਰਹੇ ਹਨ। ਮੁਸਲਿਮ ਇਕ-ਦੂਜੇ ਨੂੰ ਗਲੇ ਲੱਗ ਕੇ ਈਦ ਦੀ ਮੁਬਾਰਕ ਦਿੰਦੇ ਹਨ। ਈਦ ਦੀਆਂ ਢੇਰ ਸਾਰੀਆਂ ਮੁਬਾਰਕਬਾਦ ਦਿੰਦੇ ਹਨ।
 


author

Tanu

Content Editor

Related News