ਕਵਾਡ ਬੈਠਕ 'ਚ ਯੂਕ੍ਰੇਨ ਸੰਕਟ 'ਤੇ ਚਰਚਾ, ਮੋਦੀ ਨੇ ਗੱਲਬਾਤ ਤੇ ਕੂਟਨੀਤੀ ਦੇ ਰਸਤੇ 'ਤੇ ਪਰਤਣ ਦੀ ਕੀਤੀ ਅਪੀਲ
Friday, Mar 04, 2022 - 01:35 AM (IST)
ਨਵੀਂ ਦਿੱਲੀ- ਕਵਾਡ ਸਮੂਹ ਦੇ ਦੇਸ਼ਾਂ ਦੀ ਵੀਰਵਾਰ ਨੂੰ ਇਕ ਬੈਠਕ ਹੋਈ, ਜਿਸ ਵਿਚ ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਪੈਦਾ ਹੋਈ ਸਥਿਤੀ ਅਤੇ ਮਨੁੱਖਤਾ 'ਤੇ ਉਸਦੇ ਪ੍ਰਭਾਵਾਂ 'ਤੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੋਵਾਂ ਦੇਸ਼ਾਂ ਨੂੰ ਗੱਲਬਾਤ ਅਤੇ ਕੂਟਨੀਤੀ ਦੇ ਰਸਤੇ 'ਤੇ ਪਰਤਣ ਦੀ ਲੋੜ 'ਤੇ ਜ਼ੋਰ ਦਿੱਤਾ।
ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ
ਡਿਜੀਟਲ ਮਾਧਿਅਮ ਰਾਹੀਂ ਹੋਈ ਇਸ ਬੈਠਕ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਵੀ ਸ਼ਾਮਿਲ ਹੋਏ। ਕਵਾਡ ਚਾਰ ਦੇਸ਼ਾਂ ਦਾ ਸੰਗਠਨ ਹੈ। ਇਸ ਵਿਚ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਸ਼ਾਮਿਲ ਹਨ। ਇਹ ਚਾਰੇ ਦੇਸ਼ ਵਿਸ਼ਵ ਦੀ ਵੱਡੀ ਆਰਥਿਕ ਸ਼ਕਤੀਆਂ ਹਨ। 2007 ਵਿਚ ਜਾਪਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਕਵਾਡ੍ਰੀਲੈਟਰਲ ਸੁਰੱਖਿਆ ਡਾਇਲਾਗ ਜਾਂ ਕਵਾਡ ਦਾ ਰਸਮੀ ਰੂਪ ਦਿੱਤਾ ਸੀ।
ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ
ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੈਠਕ ਵਿਚ ਯੂਕ੍ਰੇਨ ਦੀ ਸਥਿਤੀ ਅਤੇ ਇਸਦੇ ਮਨੁੱਖਤਾ 'ਤੇ ਪ੍ਰਭਾਵਾਂ 'ਤੇ ਵੀ ਚਰਚਾ ਕੀਤੀ ਗਈ। ਬਿਆਨ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਨਾਲ ਗੱਲਬਾਤ ਤੇ ਕੂਟਨੀਤੀ ਕੀਤੀ । ਪੀ. ਐੱਮ. ਓ. ਨੇ ਕਿਹਾ ਕਿ ਚਾਰੇ ਮੰਤਰੀਆਂ ਨੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸਿਆਨ, ਹਿੰਦ ਮਹਾਸਾਹਰ ਖੇਤਰ ਅਤੇ ਪ੍ਰਸ਼ਾਂਤ ਟਾਪੂਆਂ ਦੀ ਸਥਿਤੀ ਸਮੇਤ ਹੋਰ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।