PM ਮੋਦੀ ਬੋਲੇ- ਜਨਮ ਦਿਨ ਆਉਂਦੇ-ਜਾਂਦੇ ਰਹਿਣਗੇ ਪਰ ਕੱਲ ਦਾ ਦਿਨ ਮੇਰੇ ਲਈ ਭਾਵੁਕ ਕਰ ਦੇਣ ਵਾਲਾ

Saturday, Sep 18, 2021 - 02:18 PM (IST)

PM ਮੋਦੀ ਬੋਲੇ- ਜਨਮ ਦਿਨ ਆਉਂਦੇ-ਜਾਂਦੇ ਰਹਿਣਗੇ ਪਰ ਕੱਲ ਦਾ ਦਿਨ ਮੇਰੇ ਲਈ ਭਾਵੁਕ ਕਰ ਦੇਣ ਵਾਲਾ

ਪਣਜੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ 71ਵੇਂ ਜਨਮ ਦਿਨ ’ਤੇ ਸ਼ੁੱਕਰਵਾਰ ਨੂੰ ਦੇਸ਼ ’ਚ ਲੋਕਾਂ ਨੂੰ ਕੋਵਿਡ-19 ਟੀਕੇ ਦੀਆਂ 2.5 ਕਰੋੜ ਖ਼ੁਰਾਕਾਂ ਦਿੱਤੀਆਂ ਗਈਆਂ, ਜੋ ਉਨ੍ਹਾਂ ਲਈ ਨਾ-ਭੁੱਲਣਯੋਗ ਅਤੇ ਭਾਵੁਕ ਕਰ ਦੇਣ ਵਾਲਾ ਪਲ ਹੈ। ਮੋਦੀ ਨੇ ਤੱਟੀ ਸੂਬੇ ਵਿਚ ਸਿਹਤ ਸੇਵਾ ਕਾਮਿਆਂ ਅਤੇ ਟੀਕਾਕਰਨ ਲਾਭਪਾਤਰੀਆਂ ਨਾਲ ਵੀਡੀਓ ਲਿੰਕ ਜ਼ਰੀਏ ਗੱਲਬਾਤ ਦੌਰਾਨ ਕਿਹਾ ਕਿ ਤੁਹਾਡੀਆਂ ਕੋਸ਼ਿਸ਼ਾਂ ਨਾਲ ਭਾਰਤ ਨੇ ਇਕ ਦਿਨ ’ਚ 2.5 ਕਰੋੜ ਖ਼ੁਰਾਕਾਂ ਦੇ ਕੇ ਵਿਸ਼ਵ ਰਿਕਾਰਡ ਬਣਾਇਆ ਹੈ।

ਇਹ ਵੀ ਪੜ੍ਹੋ : ਮੋਦੀ ਦੇ ਜਨਮ ਦਿਨ ਮੌਕੇ ਕੋਰੋਨਾ ਟੀਕਾਕਰਨ ਦੇ ਟੁੱਟੇ ਸਾਰੇ ਰਿਕਾਰਡ, ਇਹ ਸੂਬਾ ਰਿਹਾ ਟਾਪ ’ਤੇ

ਇਹ ਇਕ ਅਜਿਹੀ ਉਪਲੱਬਧੀ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵੀ ਹਾਸਲ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਅਸੀਂ ਵੇਖਿਆ ਕਿ ਦੇਸ਼ ਕੱਲ ਕਿਸ ਤਰ੍ਹਾਂ ਕੋਵਿਨ ਡੈਸ਼ਬੋਰਡ ਨੂੰ ਵੇਖਦਾ ਰਿਹਾ। ਕੱਲ ਪ੍ਰਤੀ ਘੰਟੇ 15 ਲੱਖ ਅਤੇ ਪ੍ਰਤੀ ਮਿੰਟ 26,000 ਤੋਂ ਵੱਧ ਲੋਕਾਂ ਨੂੰ ਟੀਕੇ ਲਾਏ ਗਏ। ਪ੍ਰਤੀ ਸਕਿੰਟ 425 ਤੋਂ ਵੱਧ ਲੋਕਾਂ ਨੂੰ ਟੀਕੇ ਲਾਏ ਗਏ। ਉਨ੍ਹਾਂ ਨੇ ਇਸ ਕੋਸ਼ਿਸ਼ ਲਈ ਦੇਸ਼ ਦੇ ਸਾਰੇ ਡਾਕਟਰਾਂ, ਸਿਹਤ ਕਾਮਿਆਂ ਅਤੇ ਪ੍ਰਸ਼ਾਸਨ ਦੇ ਲੋਕਾਂ ਦੀ ਸ਼ਲਾਘਾ ਕਰਦੇ ਹਨ।

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ’ਤੇ ਕੋਰੋਨਾ ਟੀਕਾਕਰਨ ਦਾ ਨਵਾਂ ਰਿਕਾਰਡ: ਇਕ ਦਿਨ ’ਚ ਲੱਗੇ 2 ਕਰੋੜ ਟੀਕੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਮ ਦਿਨ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਅਤੇ ਮੈਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਿਹਾ ਹਾਂ ਪਰ ਕੱਲ ਮੇਰੇ ਲਈ ਭਾਵੁਕ ਕਰ ਦੇਣ ਵਾਲਾ ਦਿਨ ਸੀ। ਇਹ ਮੇਰੇ ਲਈ ਨਾ ਭੁੱਲਣਯੋਗ ਮੌਕਾ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਤੱਟੀ ਸੂਬੇ ’ਚ 100 ਫ਼ੀਸਦੀ ਆਬਾਦੀ ਨੂੰ ਕੋਵਿਡ-19 ਰੋਕੂ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੇ ਜਾਣ ਦੇ ਮਾਰਗ ’ਚ ਆਈ ਚੁਣੌਤੀਆਂ ਤੋਂ ਪਾਰ ਪਾਉਣ ਲਈ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਅਤੇ ਉਨ੍ਹਾਂ ਦੀ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਗੋਆ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ ਟੀਕਾਕਰਨ ਮੁਹਿੰਮ ‘ਸਾਰਿਆਂ ਨੂੰ ਵੈਕਸੀਨ, ਮੁਫ਼ਤ ਵੈਕਸੀਨ’ ਦੀ ਸਫ਼ਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸੈਲਾਨੀਆਂ ਨੂੰ ਪਤਾ ਚੱਲੇਗਾ ਕਿ ਸੂਬੇ ਵਿਚ ਸਾਰੇ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ, ਤਾਂ ਉਹ ਵੀ ਇੱਥੇ ਸੁਰੱਖਿਅਤ ਮਹਿਸੂਸ ਕਰਨਗੇ ਅਤੇ ਵੱਡੀ ਗਿਣਤੀ ’ਚ ਇੱਥੇ ਆਉਣਗੇ।

ਇਹ ਵੀ ਪੜ੍ਹੋ : ਇਕ ਦਿਨ ’ਚ ਲੱਗੇ ਰਿਕਾਰਡ ਟੀਕੇ, ਰਾਹੁਲ ਬੋਲੇ- ਹੋਰ ਦਿਨਾਂ ’ਚ ਵੀ ਦਿੱਤੀਆਂ ਜਾਣ 2 ਕਰੋੜ ਖ਼ੁਰਾਕਾਂ


author

Tanu

Content Editor

Related News