ਪੀ.ਐੱਮ. ਮੋਦੀ ਨੂੰ ਮਿਲਿਆ ਮਾਂ ਦਾ ਆਸ਼ੀਰਵਾਦ, ਕੋਰੋਨਾ ਖਿਲਾਫ ਜਗਾਇਆ ਦੀਵਾ

Sunday, Apr 05, 2020 - 10:13 PM (IST)

ਪੀ.ਐੱਮ. ਮੋਦੀ ਨੂੰ ਮਿਲਿਆ ਮਾਂ ਦਾ ਆਸ਼ੀਰਵਾਦ, ਕੋਰੋਨਾ ਖਿਲਾਫ ਜਗਾਇਆ ਦੀਵਾ

ਨਵੀਂ ਦਿੱਲੀ — ਕੋਰੋਨਾ ਵਾਇਰਸ ਖਿਲਾਫ ਜੰਗ 'ਚ ਪੂਰੇ ਦੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਰਾਤ 9 ਵਜੇ 9 ਮਿੰਟ ਲਈ ਦੀਵੇ ਜਗਾਏ। ਪੀ.ਐੱਮ. ਮੋਦੀ ਦੀ ਮਾਂ ਹੀਰਾਬੇਨ ਵੀ ਆਪਣੇ ਬੇਟੇ ਦੀ ਇਸ ਮੁਹਿੰਮ 'ਚ ਸ਼ਾਮਲ ਹੋਈ ਅਤੇ ਘਰ ਦੇ ਬਾਹਰ ਜਾ ਕੇ ਦੀਵਾ ਜਗਾਇਆ ਕੋਰੋਨਾ ਖਿਲਾਫ ਇਸ ਜੰਗ 'ਚ ਆਪਣਾ ਯੋਗਦਾਨ ਦਿੱਤਾ।


ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਤੋਂ ਬਾਅਦ ਦੇਸ਼ਭਰ 'ਚ ਲੋਕਾਂ ਨੇ ਦੀਵਾ ਅਤੇ ਮੋਮਬੱਤੀ ਜਗਾ ਕੇ ਇਕਜੁੱਟਤਾ ਦਾ ਸਭ ਤੋਂ ਵੱਡਾ ਸੰਦੇਸ਼ ਦਿੱਤਾ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਲੋਕਾਂ ਨੇ ਕੋਰੋਨਾ ਵਾਇਰਸ ਨਾਲ ਲੜਨ ਦਾ ਸੰਕਲਪ ਲਿਆ। ਇਸ ਦੌਰਾਨ ਆਤਿਸ਼ਬਾਜੀ ਵੀ ਹੋਈ ਅਤੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਕਾਫੀ ਵਾਇਰਲ ਕੀਤੀ।


author

Inder Prajapati

Content Editor

Related News