ਰੋਜ਼ਾਨਾ 2 ਲੱਖ ਪੀ. ਪੀ. ਈ. ਕਿੱਟਾਂ ਬਣ ਰਹੀਆਂ ਹਨ : ਪੀ.ਐੱਮ ਮੋਦੀ

05/12/2020 8:06:23 PM

ਨਵੀਂ ਦਿੱਲੀ (ਏਜੰਸੀਆਂ): ਸਵੈ-ਨਿਰਭਰ ਭਾਰਤ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਬਾਹਰ ਕੱਢਣ ਅਤੇ ਕਿਸਾਨਾਂ, ਮਜ਼ਦੂਰਾਂ, ਮੱਧ ਵਰਗ ਦੇ ਲੋਕਾਂ ਸਮੇਤ ਸਮਾਜ ਦੇ ਸਾਰੇ ਪ੍ਰਭਾਵਿਤ ਵਰਗਾਂ ਅਤੇ ਖੇਤਰਾਂ ਨੂੰ ਰਾਹਤ ਦੇਣ ਲਈ 20 ਲੱਖ ਕਰੋੜ ਰੁਪਏ  ਦੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ।  ਮੋਦੀ ਨੇ ਕਿਹਾ, ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ, ਨਵੇਂ ਸੰਕਲਪ ਦੇ ਨਾਲ ਮੈਂ ਅੱਜ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ, ਸਵੈ-ਨਿਰਭਰ ਭਾਰਤ ਅਭਿਆਨ ਦੀ ਅਹਿਮ ਕੜੀ ਦੇ ਤੌਰ 'ਤੇ ਕੰਮ ਕਰੇਗਾ। ਇਸ ਪੈਕੇਜ ਨਾਲ ਮਾਲੀ ਹਾਲਤ ਦੀ ਗੱਡੀ ਪਟੜੀ 'ਤੇ ਦੌੜਨ ਲੱਗੇਗੀ।
ਦੇਸ਼ ਦੇ ਨਾਮ ਮੰਗਲਵਾਰ ਨੂੰ ਟੀ.ਵੀ. 'ਤੇ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਹਾਲ ਦੇ ਫ਼ੈਸਲੇ, ਰਿਜ਼ਰਵ ਬੈਂਕ ਦੇ ਐਲਾਨ ਨੂੰ ਮਿਲਾ ਕੇ ਇਹ ਪੈਕੇਜ ਕਰੀਬ 20 ਲੱਖ ਕਰੋੜ ਰੁਪਏ ਦਾ ਹੋਵੇਗਾ ਜੋ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦਾ ਲੱਗਭੱਗ 10 ਫ਼ੀਸਦੀ ਹੈ।  ਇਸ ਪੈਕੇਜ  ਬਾਰੇ ਵੇਰਵਾ ਵਿੱਤ-ਮੰਤਰੀ ਨਿਰਮਲਾ ਸੀਤਾਰਮਣ ਕੱਲ ਬੁੱਧਵਾਰ ਤੋਂ ਅਗਲੇ ਕੁੱਝ ਦਿਨਾਂ ਤੱਕ ਦੇਣਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਥਿਕ ਪੈਕੇਜ ਸਾਡੇ ਮਜ਼ਦੂਰਾਂ, ਕਿਸਾਨਾਂ, ਈਮਾਨਦਾਰ ਟੈਕਸਦਾਵਾਂ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਘਰੇਲੂ ਉਦਯੋਗਾਂ ਲਈ ਹੋਵੇਗਾ।  ਉਨ੍ਹਾਂ ਨੇ ਕਿਹਾ ਕਿ ਭਾਰਤ ਪੰਜ ਆਧਾਰ ਖੰਭਿਆਂ... ਆਰਥਿਕਤਾ, ਬੁਨਿਆਦੀ ਢਾਂਚਾ, ਸ਼ਾਸਨ ਵਿਵਸਥਾ, ਜੀਵੰਤ ਲੋਕਤੰਤਰ ਅਤੇ ਸਪਲਾਈ 'ਤੇ ਖੜ੍ਹਾ ਹੈ।
ਮੋਦੀ ਨੇ ਦੇਸ਼ ਵਾਸੀਆਂ ਦਾ ਹੌਸਲਾ ਇਨ੍ਹਾਂ ਸ਼ਬਦਾਂ ਨਾਲ ਵਧਾਇਆ ਕਿ ਇਹ ਵੱਡਾ ਸੰਕਟ ਹੈ ਪਰ ਭਾਰਤ ਕੋਰੋਨਾ ਮਹਾਮਾਰੀ ਖਿਲਾਫ ਜਾਰੀ ਅਭਿਆਨ 'ਚ ਹਾਰ ਨਹੀਂ ਮੰਨੇਗਾ ਅਤੇ ਇੱਕ ਖੁਸ਼ਹਾਲ ਦੇਸ਼ ਦੇ ਰੂਪ 'ਚ ਉਭਰੇਗਾ।
 
ਨਵੇਂ ਰੂਪ-ਰੰਗ 'ਚ 17 ਮਈ ਤੋਂ ਬਾਅਦ ਵੀ ਜਾਰੀ ਰਹੇਗਾ ਲਾਕਡਾਊਨ
ਪੀ.ਐਮ. ਮੋਦੀ ਨੇ ਕਿਹਾ ਕਿ ਲਾਕਡਾਊਨ ਦਾ ਚੌਥਾ ਪੜਾਅ ਲਾਕਡਾਊਨ-4 ਪੂਰੀ ਤਰ੍ਹਾਂ ਨਵੇਂ ਰੰਗ ਰੂਪ ਵਾਲਾ ਹੋਵੇਗਾ। ਨਵੇਂ ਨਿਯਮਾਂ ਵਾਲਾ ਹੋਵੇਗਾ। ਰਾਜਾਂ ਤੋਂ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਆਧਾਰ 'ਤੇ ਲਾਕਡਾਊਨ-4 ਨਾਲ ਜੁੜੀ ਜਾਣਕਾਰੀ 18 ਮਈ ਤੋਂ ਪਹਿਲਾਂ ਦੇ ਦਿੱਤੀ ਜਾਵੇਗੀ।

ਲੋਕਲ 'ਤੇ ਵੋਕਲ ਬਣਨ ਦਾ ਮੰਤਰ
ਪ੍ਰਧਾਨ ਮੰਤਰੀ ਨੇ ਜ਼ਰੂਰਤ ਦੀਆਂ ਚੀਜਾਂ ਦੇ ਨਿਰਮਾਣ 'ਚ ਸਵੈ-ਨਿਰਭਰ ਬਣਾਉਣ 'ਤੇ ਜ਼ੋਰ ਦਿੰਦੇ ਹੋਏ ਜਨਤਾ ਤੋਂ ਲੋਕਲ 'ਤੇ ਵੋਕਲ ਬਣਨ ਯਾਨੀ ਸਥਾਨਕ ਉਤਪਾਦਾਂ ਨੂੰ ਮਹੱਤਵ ਦੇਣ ਅਤੇ ਉਨ੍ਹਾਂ ਦੀ ਮੰਗ ਵਧਾਉਣ ਦੇ ਨਾਲ ਹੀ ਉਨ੍ਹਾਂ ਦਾ ਪ੍ਰਚਾਰ ਕਰਣ 'ਤੇ ਵੀ ਜ਼ੋਰ ਦਿੱਤਾ।  ਉਨ੍ਹਾਂ ਨੇ ਖਾਦੀ ਅਤੇ ਹੈਂਡਲੂਮ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਮੈਂ ਇਸ ਉਤਪਾਦਾਂ ਨੂੰ ਖਰੀਦਣ ਦੀ ਬੇਨਤੀ ਕੀਤੀ ਤਾਂ ਇਨ੍ਹਾਂ ਉਤਪਾਦਾਂ ਦੀ ਵਿਕਰੀ ਰਿਕਾਰਡ ਪੱਧਰ 'ਤੇ ਪਹੁੰਚ ਗਈ।

ਮੌਕਾ ਲੈ ਕੇ ਆਇਆ ਕੋਰੋਨਾ
ਪੀ.ਐਮ. ਮੋਦੀ ਨੇ ਕਿਹਾ ਕਿ ਇੰਨੀ ਵੱਡੀ ਆਫਤ ਭਾਰਤ ਲਈ ਸੁਨੇਹਾ ਅਤੇ ਇੱਕ ਮੌਕਾ ਲੈ ਕੇ ਆਈ ਹੈ। ਉਨ੍ਹਾਂ ਨੇ ਉਦਾਹਰਣ ਦਿੱਤਾ ਕਿ ਕੋਰੋਨਾ ਸੰਕਟ ਸ਼ੁਰੂ ਹੋਇਆ ਤਾਂ ਭਾਰਤ 'ਚ ਇੱਕ ਵੀ ਪੀ.ਪੀ.ਈ. ਕਿੱਟ ਨਹੀਂ ਬਣਦੀ ਸੀ ਨਾ ਹੀ ਐਨ-95 ਮਾਸਕ।  ਪਰ ਅੱਜ ਭਾਰਤ 'ਚ ਰੋਜ਼ਾਨਾ 2 ਲੱਖ ਪੀ.ਪੀ.ਈ. ਕਿੱਟ ਅਤੇ 2 ਲੱਖ ਐਨ-95 ਮਾਸਕ ਬਣਾਏ ਜਾ ਰਹੇ ਹਨ।

ਕੋਰੋਨਾ ਲੰਬਾ ਚੱਲੇਗਾ, ਦੋ ਗਜ ਦੂਰ ਰਹਿ ਕੇ ਮਾਸਕ ਪਾਓ
ਮੋਦੀ ਨੇ ਕਿਹਾ ਕਿ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਲੰਬਾ ਚੱਲੇਗਾ। ਸਾਨੂੰ ਬਚਣਾ ਵੀ ਹੈ ਅਤੇ ਅੱਗੇ ਵਧਣਾ ਵੀ ਹੈ। ਅਜਿਹੇ 'ਚ ਸਾਨੂੰ ਇਸ ਦੇ ਨਾਲ ਰਹਿ ਕੇ ਜੀਣਾ ਸਿੱਖਣਾ ਹੋਵੇਗਾ। ਅਸੀਂ ਮਾਸਕ ਪਹਿਨਾਂਗੇ ਅਤੇ ਦੋ ਗਜ ਦੀ ਦੂਰੀ ਰੱਖ ਕੇ ਕੰਮ ਕਰਾਂਗੇ। ਅਜਿਹਾ ਕਰਦੇ ਹੋਏ ਅਸੀਂ ਆਪਣੇ ਟੀਚੇ ਨੂੰ ਨਹੀਂ ਛੱਡਾਂਗੇ।

ਪੀ. ਐਮ. ਮੋਦੀ ਨੇ ਇਹ ਵੀ ਕਿਹਾ ਕਿ 17 ਮਈ ਤੋਂ ਬਾਅਦ ਲਾਕਡਾਊਨ ਜਾਰੀ ਰਹੇਗਾ। ਇਹ ਲਾਕਡਾਊਨ ਨਵੇਂ ਨਿਯਮਾਂ ਦੇ ਨਾਲ ਜਾਰੀ ਹੋਵੇਗਾ। ਰਾਜਾਂ ਦੇ ਸੁਝਾਅ ਦੇ ਆਧਾਰ 'ਤੇ ਲਾਕਡਾਊਨ 4.0 ਹੋਵੇਗਾ। ਉਨ੍ਹਾਂ ਕਿਹਾ ਕਿ ਲਾਕਡਾਊਨ ਦੇ ਚੌਥੇ ਦੌਰ ਦੇ ਨਿਯਮਾਂ ਦੀ ਜਾਣਕਾਰੀ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ।

 

 


Inder Prajapati

Content Editor

Related News