PM ਮੋਦੀ ਨੇ ਅੱਜ ਰਾਤ ਨੂੰ ''ਦੀਵੇ ਜਗਾਉਣ'' ਲਈ ਦੇਸ਼ਵਾਸੀਆਂ ਨੂੰ ਫਿਰ ਕੀਤੀ ਅਪੀਲ

4/5/2020 2:12:09 PM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਸੰਕਟ ਨਾਲ ਨਜਿੱਠਣ 'ਚ ਦੇਸ਼ ਦੇ 'ਸਮੂਹਿਕ ਸੰਕਲਪ' ਦਾ ਪ੍ਰਦਰਸ਼ਨ ਕਰਨ ਲਈ ਅੱਜ ਰਾਤ ਨੂੰ 'ਦੀਵੇ ਜਗਾਉਣ' ਦੀ ਯਾਦ ਦਿਵਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧ 'ਚ ਟਵੀਟ ਕੀਤਾ, ਜਿਸ 'ਚ 'ਰਾਤ 9 ਵਜੇ 9 ਮਿੰਟ' ਲਿਖਿਆ।

PunjabKesari

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਲੋਕਾਂ ਨੂੰ ਵੀਡੀਓ ਸੰਦੇਸ਼ ਰਾਹੀਂ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਨੂੰ ਹਰਾਉਣ 'ਚ ਦੇਸ਼ ਦੇ ਸਮੂਹਿਕ ਸੰਕਲਪ ਦਾ ਪ੍ਰਦਰਸ਼ਨ ਕਰਨ ਲਈ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਕੇ ਮੋਮਬੱਤੀ, ਦੀਵਾ ਜਗ੍ਹਾਂ ਕੇ ਜਾਂ ਮੋਬਾਇਲ ਦੀ ਟਾਰਚ ਲਾਈਟ ਜਗਾਉਣ। ਇਸ ਦੌਰਾਨ ਉਨ੍ਹਾਂ ਨੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ। 
 

ਇਹ ਵੀ ਪੜ੍ਹੋ: ਦੇਸ਼ਵਾਸੀਆਂ ਨੂੰ PM ਮੋਦੀ ਦੀ ਅਪੀਲ, 5 ਅਪ੍ਰੈਲ ਨੂੰ ਰਾਤ 9 ਵਜੇ, 9 ਮਿੰਟ ਦੇਸ਼ ਦੇ ਨਾਂ


Iqbalkaur

Edited By Iqbalkaur