PM ਮੋਦੀ ਨੂੰ ਭੂਟਾਨ 'ਚ ਦਿੱਤਾ ਗਿਆ 'ਗਾਰਡ ਆਫ ਆਨਰ', ਫਿਰ ਰਵਾਇਤੀ ਨਾਚ ਨਾਲ ਕੀਤਾ ਸਵਾਗਤ (ਤਸਵੀਰਾਂ)
Friday, Mar 22, 2024 - 03:21 PM (IST)
ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੇ ਦੋ ਦਿਨਾਂ ਦੌਰੇ 'ਤੇ ਹਨ। ਉਹ ਰਾਜਧਾਨੀ ਥਿੰਫੂ ਦੇ ਤਾਸ਼ੀਚੋ ਜ਼ੋਂਗ ਪੈਲੇਸ ਪਹੁੰਚੇ। ਇੱਥੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਭੂਟਾਨ ਦੇ ਰਾਜਾ ਜਿਗਮੇ ਵਾਂਗਚੱਕ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਪਾਰੋ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਉਨ੍ਹਾਂ ਨੂੰ ਜੱਫੀ ਪਾ ਕੇ ਸਵਾਗਤ ਕੀਤਾ। ਤੋਬਗੇ ਨੇ ਮੋਦੀ ਨੂੰ ਕਿਹਾ, 'ਜੀ ਆਇਆਂ ਨੂੰ, ਮੇਰੇ ਵੱਡੇ ਭਰਾ।' ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਇਸ ਦੌਰਾਨ ਭੂਟਾਨ ਦੇ ਨੌਜਵਾਨਾਂ ਨੇ ਵੀ ਉਨ੍ਹਾਂ ਦਾ ਸਵਾਗਤ ਕੀਤਾ। ਨੌਜਵਾਨਾਂ ਨੇ ਮੋਦੀ ਦੇ ਲਿਖੇ ਗੀਤ 'ਤੇ ਗਰਬਾ ਪੇਸ਼ ਕੀਤਾ। ਨਿਊਜ਼ ਏਜੰਸੀ ਏ.ਐਨ.ਆਈ ਮੁਤਾਬਕ ਪੀ.ਐਮ ਮੋਦੀ 22-23 ਮਾਰਚ ਨੂੰ ਭੂਟਾਨ ਵਿੱਚ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਦੌਰਾ 21-22 ਮਾਰਚ ਨੂੰ ਹੋਣਾ ਸੀ। ਭੂਟਾਨ ਦੇ ਪਾਰੋ ਹਵਾਈ ਅੱਡੇ 'ਤੇ ਖਰਾਬ ਮੌਸਮ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ।
ਭੂਟਾਨ ਪੀ.ਐੱਮ. ਮੋਦੀ ਨੂੰ ਦੇਵੇਗਾ ਆਪਣਾ ਸਰਵਉੱਚ ਨਾਗਰਿਕ ਸਨਮਾਨ
ਭਾਰਤ 'ਚ ਆਮ ਚੋਣਾਂ ਦੇ ਐਲਾਨ ਤੋਂ ਬਾਅਦ ਮੋਦੀ ਵਿਦੇਸ਼ ਦੌਰੇ 'ਤੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਮਾਹਿਰਾਂ ਮੁਤਾਬਕ ਚੋਣਾਂ ਤੋਂ ਠੀਕ ਪਹਿਲਾਂ ਭੂਟਾਨ ਦਾ ਦੌਰਾ ਕਰਕੇ ਮੋਦੀ ਨੇ ਗੁਆਂਢੀ ਦੇਸ਼ ਨੂੰ ਇਸ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਭੂਟਾਨ ਵੀ ਮੋਦੀ ਨੂੰ ਆਪਣਾ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ਼ ਦ ਡਰੁਕ ਗਯਾਲਪੋ' ਪ੍ਰਦਾਨ ਕਰੇਗਾ। ਭੂਟਾਨ ਦਾ ਰਾਜਾ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਭੂਟਾਨ ਦੇ ਰਾਜਾ ਜਿਗਮੇ ਵਾਂਗਚੁਕ ਵੀ ਭਾਰਤ-ਭੂਟਾਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਕੋਰੋਨਾ ਦੇ ਦੌਰ ਦੌਰਾਨ ਮਦਦ ਕਰਨ ਲਈ ਮੋਦੀ ਨੂੰ ਇਕ ਹੋਰ ਪੁਰਸਕਾਰ ਨਾਲ ਸਨਮਾਨਿਤ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਰਹਿ ਰਹੇ ਅਸਥਾਈ ਵਸਨੀਕਾਂ ਨੂੰ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ
PM ਮੋਦੀ ਵੱਲੋਂ ਭੂਟਾਨ ਦਾ ਦੌਰਾ ਕਰਨ ਦੀ ਵਜ੍ਹਾ
ਅੰਤਰਰਾਸ਼ਟਰੀ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੇ ਮੈਗਜ਼ੀਨ 'ਦਿ ਡਿਪਲੋਮੈਟ' ਮੁਤਾਬਕ ਇਸ ਸਮੇਂ ਭੂਟਾਨ ਦਾ ਦੌਰਾ ਕਰਨ ਦਾ ਇਕ ਅਹਿਮ ਕਾਰਨ ਚੀਨ ਵੀ ਹੈ। ਦਰਅਸਲ ਪਿਛਲੇ ਸਾਲ ਭੂਟਾਨ ਦੇ ਸਾਬਕਾ ਪ੍ਰਧਾਨ ਮੰਤਰੀ ਲੋਟੇ ਥੇਰਿੰਗ ਨੇ ਡੋਕਲਾਮ ਨੂੰ ਤਿੰਨ ਦੇਸ਼ਾਂ ਵਿਚਾਲੇ ਵਿਵਾਦ ਦੱਸਿਆ ਸੀ। ਭਾਰਤ ਨੇ ਇਸ 'ਤੇ ਨਾਰਾਜ਼ਗੀ ਜਤਾਈ ਸੀ। ਥਰਿੰਗ ਦਾ ਬਿਆਨ ਭਾਰਤ ਦੇ ਉਸ ਸਟੈਂਡ ਦੇ ਉਲਟ ਹੈ, ਜਿਸ 'ਚ ਉਹ ਡੋਕਲਾਮ ਨੂੰ ਭਾਰਤ ਅਤੇ ਭੂਟਾਨ ਵਿਚਾਲੇ ਮੁੱਦਾ ਮੰਨਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।